ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਲੋਂ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਵਿੱਚ ਲਿਜਾਇਆ ਗਿਆ।ਉਥੇ ਵਿਦਿਆਰਥੀਆਂ ਨੇ ਪੀਜ਼ਾ ਬਣਾਉਣਾ ਸਿੱਖਣ ਦੇ ਨਾਲ ਨਾਲ ਵੱਖ-ਵੱਖ ਪ੍ਰਕਾਰ ਦੇ ਪੀਜ਼ਾ ਖਾਣ ਦਾ ਖੂਬ ਆਨੰਦ ਉਠਾਇਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਊਟਿੰਗ ਕਰਵਾਉਣ ਦਾ ਉਦੇਸ਼ ਉਹਨਾਂ ਦਾ ਗਿਆਨ ਵਧਾਉਣਾ ਹੈ।ਬੱਚਿਆਂ ਨੇ ਡੌਮੀਨੋਜ਼ ਜਾ ਕੇ ਖੁਦ ਪੀਜ਼ਾ ਬਣਾ ਕੇ ਅਲੱਗ ਅਨੁਭਵ ਹਾਸਲ ਕੀਤਾ।ਉਹਨਾਂ ਨੇ ਕਿਹਾ ਕਿ ਉਹ ਸਕੂਲ ਦੇ ਬੱਚਿਆਂ ਦੀ ਸਮੇਂ ਸਮੇਂ ਆਊਟਿੰਗ ਕਰਵਾਉਦੇ ਰਹਿੰਦੇ ਹਨ ਤਾਂ ਜੋ ਪੜਾਈ ਦੇ ਨਾਲ ਨਾਲ ਉਨਾਂ ਦੀ ਸ਼ਖਸ਼ੀਅਤ ਦਾ ਵੀ ਵਿਕਾਸ ਹੋਵੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media