ਬਠਿੰਡਾ, 25 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਥਾਨਕ ਸ਼ਹਿਰ ਦੇ ਡਾ: ਗੁਪਤਾ ਹਸਪਤਾਲ ਤੋਂ ਜਿਲਾ ਸੰਗਰੂਰ ਦੇ 64 ਸਾਲਾਂ ਦਾ ਜਰਨੈਲ ਸਿੰਘ ਕਰੀਬਨ 12 ਸਾਲਾਂ ਤੋਂ ਗੋਡਿਆਂ ਵਿੱਚ ਤਕਲੀਫ ਦੇ ਨਾਲ ਜੂਝ ਰਹੇ ਸਨ, ਦਰਦ ਇੰਨਾ ਸੀ ਕਿ ਪਿਛਲੇ ਤਿੰਨ ਸਾਲਾਂ ਵਿੱਚ ਚੱਲਣ ਤੋਂ ਵੀ ਰਹਿ ਗਏ ਅਤੇ ਉਨ੍ਹਾਂ ਦੀ ਜਿੰਦਗੀ ਇੱਕ ਬਿਸਤਰੇ ਤੱਕ ਸੀਮਿਤ ਕਰ ਰਹਿ ਗਈ ਸੀ। ਬੇਹੱਦ ਦੇਸੀ ਇਲਾਜ ਦੇ ਬਾਵਜੂਦ ਜਦੋਂ ਕੋਈ ਫਰਕ ਨਹੀ ਲੱਗਾ ਤਾਂ ਉਨ੍ਹਾ ਗੁਪਤਾ ਹਸਪਤਾਲ ਤੋਂ ਓਰਥੋਪੈਡੀਸਿੀਅਨ ਡਾ. ਮੋਹਿਤ ਗੁਪਤਾ ਤੋਂ ਇਲਾਜ ਕਰਵਾਇਆ।ਸਾਰੇ ਟੈਸਟਾਂ ਦੇ ਬਾਅਦ ਜਰਨੈਲ ਸਿੰਘ ਦੇ ਗੋਡਿਆਂ ਨੂੰ ਬਦਲਿਆ ਗਿਆ। ਆਪਰੇਸ਼ਨ ਦੇ ਬਾਅਦ ਮਰੀਜ ਦੇ ਗੋਡੇ ਸਿੱਧੇ ਹੋ ਗਏ ਅਤੇ ਉਹ ਚੱਲਣ ਫਿਰਨ ਵਿੱਚ ਸਮਰੱਥ ਹੋ ਗਿਆ।ਉਥੇ ਹੀ ਜਰਨੈਲ ਸਿੰਘ ਨੇ ਦੱਸਿਆ ਕਿ ਆਪਰੇਸ਼ਨ ਦੇ ਬਾਅਦ ਉਹ ਆਪਣੇ ਘਰ ਦੇ ਛੋਟੇ ਮੋਟੇ ਕੰਮ ਅਤੇ ਆਪਣੇ ਨਿਯਮਿਤ ਕੰਮ ਵੀ ਕਰ ਪਾ ਰਿਹਾ ਹੈ।
ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਬਦਲਦੇ ਲਾਇਫ ਸਟਾਇਲ ਦੀ ਵਜ੍ਹਾ ਨਾਲ ਮਨੁੱਖ ਅੱਜ ਕਿਸੇ ਨਾਂ ਕਿਸੇ ਕਾਰਨ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਹੈ। ਇਸ ਦੀ ਵਜ੍ਹਾ ਗੋਡਿਆਂ ਵਿੱਚ ਕਿਸੇ ਪ੍ਰਕਾਰ ਦੀ ਸੱਟ, ਮੋਟਾਪਾ ਜਾਂ ਔਸਟੀਓ ਆਰਥਰਾਇਟਿਸ ਹੁੰਦਾ ਹੈ।ਜਦੋਂ ਦਰਦ ਬਹੁਤ ਹੀ ਜਿਆਦਾ ਹੋ ਜਾਂਦਾ ਹੈ ਤਾਂ ਗੋਡਿਆਂ ਦਾ ਬਦਲਣਾ ਹੀ ਉਪਾਅ ਰਹਿ ਜਾਂਦਾ ਹੈ।ਹਰ ਸਾਲ ਪੂਰੇ ਸੰਸਾਰ ਵਿੱਚ ਲੱਗਭੱਗ 6.5 ਲੱਖ ਲੋਕ ਆਪਣੇ ਗੋਡੇ ਬਦਲਵਾਉਂਦੇ ਹਨ। ਉਂਝ ਗੋਡੇ ਬਦਲਵਾਉਣ ਦੀ ਉਮਰ 65 ਤੋਂ 70 ਦੀ ਅਹਿਮ ਮੰਨੀ ਗਈ ਹੈ, ਪਰੰਤੂ ਇਹ ਵਿਅਕਤੀਗਤ ਤੌਰ `ਤੇ ਵੱਖ ਵੀ ਹੋ ਸਕਦੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media