Friday, September 25, 2026

ਧਾਰਮਿਕ ਸੁਸਾਇਟੀ ਵਲੋਂ ਗੁਰਮਤਿ ਟ੍ਰੇਨਿੰਗ ਕੈਂਪ 6 ਜੂਨ ਤੋਂ ਸ਼ੁਰੂ

ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ’ਚ ਛੋਟੇ ਬੱਚਿਆਂ ਅਤੇ ਨੌਜਵਾਨ ਲਈ 6 ਜੂਨ ਤੋਂ ਸਵੇਰੇ 8 ਵਜੇ ਤੋਂ 12.30 ਵਜੇ ਤੱਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿਚ ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣਾ ਦੇ ਅਧਿਆਪਕ ਅਤੇ ਵਿਦਿਆਰਥੀ ਬੱਚਿਆਂ ਨੂੰ ਗੁਰਮਤਿ, ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣਗੇ।ਇਸ ਗੁਰਮਤਿ ਟ੍ਰੇਨਿੰਗ ਕੈਂਪ ਵਿਚ ਵੀਰ-ਭੈਣਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਧਾਰਮਿਕ ਕਲਾਸਾਂ ਲਾਉਣ ਲਈ ਇਸ ਕੈਂਪ ’ਚ ਭਾਗ ਲੈਣ, ਤਾਂ ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਆ ਜਾਵੇਗੀ ਅਤੈ ਅੱਗੋਂ ਉਹ ਆਪ ਵੀ ਆਪਣੇ ਬੱਚਿਆਂ ਅਤੇ ਆਂਢ ਗੁਆਂਢ ਦੇ ਬੱਚਿਆ ਨੂੰ ਵੀ ਪੜ੍ਹਾ ਕੇ ਉਨ੍ਹਾਂ ਨੂੰ ਸਿੱਖ ਵਿਰਸੇ ਨਾਲ ਜੋੜਣ ਦਾ ਉਪਰਾਲਾ ਕਰ ਸਕਣਗੇ।ਇਸ ਤਰਾਂ ਕਾਫੀ ਗੁਰਮਤਿ ਦੇ ਧਾਰਨੀ ਅਧਿਆਪਕ ਨਿਸ਼ਕਾਮ ਤੌਰ ‘ਤੇ ਤਿਆਰ ਹੋ ਸਕਦੇ ਹਨ।ਇਸ ਤਰਾਂ ਘਰ ਜਾਂ ਗੁਰਦੁਆਰੇ ਵਿਚ ਧਾਰਮਿਕ ਕਲਾਸਾਂ ਲਾਉਣ ਦਾ ਟੀਚਾ ਸਹਿਜੇ ਹੀ ਹੱਲ ਹੋ ਸਕਦਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply