ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਸੀ.ਐਚ.ਸੀ ਸੰਗਤ ਅਧੀਨ ਪੈਂਦੇ ਪਿੰਡ ਨਸੀਬਪੁਰਾ (ਕੈਲੇ ਵਾਂਦਰ) ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਕੋਟ ਬਖਤੂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਸ ਮੀਡੀਆ ਬ੍ਰਾਂਚ ਵੱਲੋਂ ਤੰਬਾਕੂ ਅਤੇ ਮਲੇਰੀਆ ਵਿਸ਼ੇ ਤੇ ਹੈਲਥ ਐਜੂਕੇਸ਼ਨ ਕੈਂਪ ਵਿੱਚ ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ, ਡਿਪਟੀ ਐਮ.ਈ.ਆਈ.ਓ ਕੁਲਵੰਤ ਸਿੰਘ, ਐਸ.ਆਈ ਸ਼ਹਿਬਾਜ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ।ਜ਼ਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਵੱਲੋ ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੇਰੀਆ ਬੁਖਾਰ ਅਤੇ ਡੇਂਗੂ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ।ਮਲੇਰੀਏ ਦਾ ਮੱਛਰ ਸਾਨੂੰ ਰਾਤ ਸਮੇਂ ਅਤੇ ਡੇਂਗੂ ਦਾ ਮੱਛਰ ਸਾਨੂੰ ਦਿਨ ਸਮੇਂ ਕੱਟਦਾ ਹੈ।ਇਸ ਤੋਂ ਬਚਾਅ ਸਬੰਧੀ ਜਰੂਰੀ ਹੈ ਕਿ ਘਰ ਦੇ ਆਸ ਪਾਸ ਖੜੇ ਫਾਲਤੂ ਪਾਣੀ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਹਰ ਹਫਤੇ ਖੜੇ ਪਾਣੀ ਉੱਤੇ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ।ਘਰ ਵਿਚਲੇ ਪਾਣੀ ਦੇ ਸਰੋਤਾਂ ਨੂੰ ਢੱਕ ਕੇ ਰੱਖਿਆ ਜਾਵੇ ।ਸਕੂਲ ਸਮੇਂ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਪੂਰੀ ਬਾਜੂ ਵਾਲੀ ਕਮੀਜ਼, ਪੈਂਟ ਅਤੇ ਜ਼ੁਰਾਬਾਂ ਪਹਿਨਣ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕਦਾ ਹੈ। ਬੱਚਿਆਂ ਅਤੇ ਸਟਾਫ ਨੂੰ ਇਹ ਵੀ ਦੱਸਿਆ ਗਿਆ ਕਿ ਹਰ ਸ਼ੁੱਕਰਵਾਰ ਨੂੰ ਡ੍ਰਾਈ ਡੇ ਦੇ ਤੌਰ ਤੇ ਮਨਾਇਆ ਜਾਵੇ।ਉਸ ਦਿਨ ਘਰ, ਸਕੂਲ ਅਤੇ ਦਫਤਰਾਂ ਵਿੱਚ ਲੱਗੇ ਕੂਲਰਾਂ ਨੂੰ ਸੁਕਾ ਕੇ ਰੱਖਿਆ ਜਾਵੇ ਅਤੇ ਫਰਿਜ਼ਾਂ ਦੀਆਂ ਪਾਣੀ ਵਾਲੀਆਂ ਟ੍ਰੇਆਂ ਦੀ ਸਫਾਈ ਵੀ ਕੀਤੀ ਜਾਵੇ।ਉਨਾਂ ਕਿਹਾ ਕਿ ਘਰਾਂ ਦੀਆਂ ਛੱਤਾਂ ਉਪਰ ਪਏ ਕਬਾੜ ਦੇ ਸਮਾਨ ਨੂੰ ਸਮੇਂ ਸਿਰ ਨਸ਼ਟ ਕੀਤਾ ਜਾਵੇ ਤਾਂ ਜੋ ਉਨ੍ਹਾਂ ਵਿੱਚ ਬਾਰਸ਼ਾਂ ਦਾ ਪਾਣੀ ਇੱਕਠਾ ਨਾ ਹੋ ਸਕੇ ।ਉਨ੍ਹਾ ਕਿਹਾ ਕਿ ਜੇਕਰ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਬੁਖਾਰ ਹੁੰਦਾ ਹੈ ਤਾਂ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਖੂਨ ਦਾ ਟੈਸਟ ਜਰੂਰ ਕਰਵਾਇਆ ਜਾਵੇ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਮਰੀਜ਼ ਨੂੰ ਕਿਸ ਕਿਸਮ ਦਾ ਬੁਖਾਰ ਹੈ ਅਤੇ ਉਸ ਦਾ ਬਣਦਾ ਸਹੀ ਇਲਾਜ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਮਲੇਰੀਆ ਅਤੇ ਡੇਂਗੂ ਦਾ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੰਨ 2021 ਤੱਕ ਮਲੇਰਆ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ।ਡਿਪਟੀ ਐਮ.ਈ.ਆਈ.ਓ. ਕੁਲਵੰਤ ਸਿੰਘ ਨੇ ਤੰਬਾਕੂ ਵਿਸ਼ੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ।ਤੰਬਾਕੂ ਉਤਪਾਦਾਂ ਵਿੱਚ ਬਹੁਤ ਜ਼ਹਰੀਲੇ ਰਸਾਇਣਕ ਤੱਤ ਅਤੇ ਕੈਂਸਰ ਪੈਦਾ ਕਰਨ ਵਾਲੇ ਤੱਤ ਮੌਜੂਦ ਹੁੰਦੇ ਹਨ ਜਿਸ ਦੀ ਵਰਤੋਂ ਨਾਲ ਮੂੰਹ, ਫੇਫੜੇ, ਗਲੇ ਦਾ ਕੈਂਸਰ, ਦਿਲ ਦੇ ਰੋਗ, ਦਮਾ ਅਤੇ ਵਾਰ ਵਾਰ ਛਾਤੀ ਵਿੱਚ ਇੰਨਫੈਕਬਨ ਆਦਿ ਰੋਗ ਹੋ ਸਕਦੇ ਹਨ ।ਐਰਤਾਂ ਵਿੱਚ ਬਾਂਝਪਣ ਦੀ ਸਮੱਸਿਆ ਅਤੇ ਵਾਰ ਵਾਰ ਗਰਭਪਾਤ, ਨਵ ਜੰਨਮੇ ਬੱਚੇ ਦਾ ਜਨਮ ਸਮੇ ਮਰੇ ਬੱਚੇ ਦਾ ਜਨਮ ਅਤੇ ਗੁਪਤ ਅੰਗ ਦਾ ਕੈਂਸਰ ਹੋ ਸਕਦਾ ਹੈ ।ਉਨ੍ਹਾਂ ਦੱਸਿਆ ਕਿ 2003 (ਕੋਟਪਾ) ਰਾਸ਼ਟਰੀ ਤੰਬਾਕੂ ਕੰਟਰੋਲ ਐਕਅ ਤਹਿਤ ਸਾਂਝੀਆਂ ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ, ਤੰਬਾਕੂ ੳੰਤਪਾਦਾਂ ਬਾਰੇ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਸਕੂਲਾਂ ਅਤੇ ਕਾਲਜ਼ਾਂ ਦੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਅਤੇ ਬਿਨ੍ਹਾਂ ਸਿਹਤ ਚੇਤਾਵਨੀ ਫੋਟੋ ਦੇ ਤੰਬਾਕੂ ਉਤਪਾਦ ਵੇਚਣਾ ਕਾਨੂੰਨ ਦੇ ਵਿਰੁਧ ਹੈ।ਕਾਨੂੰਨ ਦੀ ਉਲੰਘਣਾ ਕਰਨ ਵਾਲਾ ਵਿਅਕਤੀ ਸਜ਼ਾ ਅਤੇ ਜੁਰਮਾਨੇ ਦਾ ਹੱਕਦਾਰ ਹੋਵੇਗਾ।ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦਾ ਇਹ ਸੁਨੇਹਾ ਹਰ ਘਰ ਤੱਕ ਪਹੁੰਚਾਇਆ ਜਾਵੇ।
ਇਸ ਮੌਕੇ ਰਜਿੰਦਰ ਸਿੰਘ, ਇਕਬਾਲ ਸਿੰਘ, ਸ਼ੀਮਤੀ ਸੁਖਜੀਤ ਕੈਰ, ਏ.ਐਨ.ਐਮ, ਸ੍ਰੀਮਤੀ ਪਰਮਜੀਤ ਕੌਰ, ਹੈਡ ਮਿਸਟਰੈਸ ਸ੍ਰੀਮਤੀ ਗੁਰਪ੍ਰੀਤ ਕੌਰ, ਅਧਿਆਪਕ ਗੁਰਪਾਲ ਸਿੰਘ, ਪ੍ਰਿੰਸੀਪਲ ਸ੍ਰੀਮਤੀ ਬੇਅੰਤ ਕੌਰ, ਰਾਜਵੀਰ ਕੌਰ ਅਧਿਆਪਿਕਾ, ਲੈਕਚਰਾਰ ਸ਼ੇਰ ਸਿੰਘ ਆਦਿ ਹਾਜ਼ਰ ਸਨ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media