ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਗੁਰੂ ਘਰ ਦੀ ਗੋਲਕ ਦੇ ਸਿਰ ਤੇ ਸਿੱਖ ਪੰਥ ਦੇ ਸਭ ਤੋਂ ਵੱਡ ਦੋਖੀਆਂ ਬਾਦਲ ਪਿਓ ਪੁੱਤਰਾਂ ਦੇ ਇਸ਼ਾਰੇ ‘ਤੇ ਘਟੀਆਂ ਰਾਜਨੀਤੀ ਕਰਨ ਤੋਂ ਬਾਜ਼ ਆਉਣ। ਇਹ ਵਿਚਾਰ ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਗੁਰਕ੍ਰਿਪਾਲ ਸਿੰਘ ਬਠਿੰਡਾ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੁਡੈਟਸ ਫੈਡਰੇਸ਼ਨ ਨੇ ਉਕਤ ਆਗੂਆਂ ਵਲੋਂ ਪੰਜਾਬ ਦੇ ਹਮਦਰਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 21 ਸਿੱਖਾਂ ਦੇ ਹੋਏ ਨਕਲੀ ਮੁਕਾਬਲਿਆਂ ਤੇ ਕੀਤੀ ਗਈ ਟਿੱਪਣੀ ਤੇ ਸ਼ਖ਼ਤ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਮਹਾਰਾਜਾ ਅਮਰਿੰਦਰ ਸਿੰਘ ਨੇ ਕੌਮ ਪ੍ਰਤੀ ਦਿਲੋਂ ਹਮਦਰਦੀ ਰੱਖਦੇ ਹੋਏ ਉਸ ਵੇਲੇ ਦੇ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਵਲੋਂ ਕੌਮ ਨਾਲ ਕੀਤੀ ਗਈ ਬੇਵਫ਼ਾਈ ਨੂੰ ਹੀ ਤਾਂ ਪ੍ਰਗਟ ਕੀਤਾ ਹੈ, ਜਦੋਂ ਕਿ ਇਨ੍ਹਾਂ ਦਿੱਲੀ ਦੇ ਆਗੂਆਂ ਦੀ ਜ਼ਮੀਰ ਤਾਂ ਕਈ ਸਾਲਾਂ ਤੋਂ ਸੁੱਤੀ ਪਈ ਹੈ।
ਉਨ੍ਹਾਂ ਕਿਹਾ ਕਿ ਮਹਾਰਾਜਾ ਅਮਰਿੰਦਰ ਸਿੰਘ ਨੇ ਤਾਂ ਇੱਕ ਸੱਚਾਈ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦੀ ਹੈ ਤੇ ਹਿੰਮਤ ਕੀਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਵੱਡੇ ਗੁਨਾਹ ਨੂੰ ਉਜਾਗਰ ਕੀਤਾ ਹੈ, ਜਦੋ ਕਿ ਇਨ੍ਹਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਥੰਮ ਅਡਵਾਨੀ ਨੇ ਆਪਣੀ ਕਿਤਾਬ ਵਿਚ ਲਿਖ ਕੇ ਸਾਫ਼ ਤੌਰ ’ਤੇ ਐਲਾਨ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਲਈ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੇ ਹੀ ਇੰਦਰਾ ਗਾਂਧੀ ਨੂੰ ਹਮਲੇ ਲਈ ਮਜਬੂਰ ਕਰ ਦਿੱਤਾ ਸੀ ਤੇ ਇਨ੍ਹਾਂ ਆਗੂਆਂ ਦੀ ਜ਼ਮੀਰ ਕਿਉ ਸੁੱਤੀ ਰਹੀ ਕਿਉ ਨਾ ਇਨ੍ਹਾਂ ਨੇ ਐਲਾਨ ਕੀਤਾ ਕਿ ਬਾਦਲ ਇਸ ਪਾਰਟੀ ਨਾਲੋਂ ਆਪਣਾ ਨਾਤਾ ਤੋੜੇ ਜਾਂ ਫੇਰ ਇਹ ਨੇਤਾ ਬਾਦਲ ਨਾਲੋਂ ਨਾਤਾ ਤੋੜ ਦੇਣਗੇ।ਇਹ ਸਭ ਜ਼ਾਹਿਰ ਕਰਦਾ ਹੈ ਕਿ ਇਨ੍ਹਾਂ ਆਗੂਆਂ ਨੂੰ ਨਾਂ ਪੰਥ ਨਾਲ, ਨਾ ਸਿਖਾਂ ਨਾਲ ਤੇ ਨਾਂ ਹੀ ਪੰਜਾਬ ਨਾਲ ਕੋਈ ਹਮਦਰਦੀ ਹੈ ਇਹ ਤਾਂ ਸਿਰਫ਼ ਗੁਰੂ ਦੀ ਗੋਲਕ ਦੇ ਸਹਾਰੇ ਨਾਲ ਗੰਦੀ ਰਾਜਨੀਤੀ ਹੀ ਕਰਨਾ ਜਾਣਦੇ ਹਨ। ਜਦੋਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੈਪਟਨ ਪੰਜਾਬੀਆਂ ਦੇ ਸੱਚੇ ਦਿਲੋਂ ਹਮਦਰਦ ਹਨ ਤੇ ਉਹ ਹੀ ਅਕਾਲੀਆਂ ਵਲੋਂ ਤਬਾਹ ਕੀਤੇ ਪੰਜਾਬ ਨੂੰ ਮੁੜ ਸ਼ਕਤੀਸ਼ਾਲੀ ਸੂਬਾ ਬਣਾਉਣ ਦੇ ਸਮਰੱਥ ਹਨ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media