Thursday, June 25, 2026

ਰਮਜ਼ਾਨ-ਉਲ-ਮੁਬਾਰਕ ਦਾ ਮਹੀਨਾ 27 ਮਈ ਤੋਂ ਸ਼ੁਰੂ- ਰੋਜ਼ਾ ਰੱਖਣ ਤੇ ਖੋਲ੍ਹਣ ਦੀ ਸਮਾਂ ਸਾਰਨੀ ਜਾਰੀ

ਸੰਦੌੜ, 26 ਮਈ (ਪੰਜਾਬ ਪੋਸਟ- ਹਰਮਿੰਦਰ ਭੱਟ) –PPN2605201710 ਇਸਲਾਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜਨਤ ਦੇ ਅੱੱਠ ਦਰਵਾਜਿਆਂ ਵਿੱਚੋ ਇੱਕ ਦਰਵਾਜਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਸ ਦਰਵਾਜੇ ਵਿੱਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ।ਇਸੇ ਤਰ੍ਹਾਂ ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇਦਾਰ ਲਈ ਰੱਬ ਵੱਲੋਂ ਦੋ ਖੁਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਰੋਜ਼ਾ ਖੁੱਲ੍ਹਣ ਸਮੇਂ ਅਤੇ ਦੂਜੀ ਖੁਸ਼ੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਖੁਸ਼ੀਆਂ ਵਿੱਚੋਂ ਸਭ ਤੋਂ ਵੱਡੀ ਖੁਸ਼ੀ ਹੈ।ਹਜ਼ਰਤ ਮੁਹੰਮਦ (ਸਲਾ.) ਫਰਮਾਉਂਦੇ ਹਨ ਕਿ ਰੋਜ਼ੇ ਅਤੇ ਕੁਰਆਨ-ਸ਼ਰੀਫ ਕਿਆਮਤ ਵਾਲੇ ਦਿਨ ਬਦਲਾ ਲੈਣ ਲਈ ਰੱਬ ਨਾਲ ਝਗੜੇਗਾ।ਰੋਜ਼ਾ ਰੱਬ ਅੱਗੇ ਰੋਜ਼ੇਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ ਅਤੇ ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਅਤੇ ਕੁਰਆਨ-ਮਜੀਦ ਕਹੇਗਾ ਕਿ ਮੈਨੇ ਇਸ ਨੂੰ ਰਾਤਾਂ ਨੂੰ ਤਿਲਾਵਤ ਲਈ ਜਾਗੇ ਰੱਖਿਆ। ਇਸ ਲਈ ਤੂੰ ਇਸ ਨੂੰ ਮਾਫ ਕਰ ਦੇ। ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਮੁਫਤੀ-ਏ-ਆਜ਼ਮ ਪੰਜਾਬ ਨੇ ਰਮਜ਼ਾਨ-ਉਲ-ਮੁਬਾਰਕ ਦੇ ਮਹੀਨੇ ਸਬੰਧੀ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ।
ਪ੍ਰਬੰਧਕ ਕਮੇਟੀ ਈਦਗਾਹ (ਰਜਿ.) ਮਾਲੇਰਕੋਟਲਾ ਵੱਲੋਂ ਜਾਰੀ ਕੀਤੇ ਗਏ ਕਲੰਡਰ ਅਨੁਸਾਰ ਰਮਜ਼ਾਨ ਮਹੀਨੇ ਦੀ ਸਮਾਂ ਸਾਰਨੀ 27 ਮਈ ਦਿਨ ਸ਼ਨੀਵਾਰ ਨੂੰ ਸਵੇਰੇ 3:53 ਅਤੇ ਸ਼ਾਮ 7:22 ਵਜੇ ਹੋਵੇਗਾ। ਇਸੇ ਤਰ੍ਹਾਂ, 28 ਮਈ ਸਵੇਰੇ 3:52 ਅਤੇ ਸ਼ਾਮ 7:23, 29 ਮਈ ਸਵੇਰੇ 3:52 ਅਤੇ ਸ਼ਾਮ 7:23, 30 ਮਈ ਸਵੇਰੇ 3:51 ਅਤੇ ਸ਼ਾਮ 7:24, 31 ਮਈ ਸਵੇਰੇ 3:51 ਅਤੇ ਸ਼ਾਮ 7:24, 01 ਜੂਨ ਸਵੇਰੇ 3:50 ਅਤੇ ਸ਼ਾਮ 7:25, 02 ਜੂਨ ਸਵੇਰੇ 3:50 ਅਤੇ ਸ਼ਾਮ 7:25, 03 ਜੂਨ ਸਵੇਰੇ 3:50 ਅਤੇ ਸ਼ਾਮ 7:26, 04 ਜੂਨ ਸਵੇਰੇ 3:49 ਅਤੇ ਸ਼ਾਮ 7:26, 05 ਜੂਨ ਸਵੇਰੇ 3:49 ਅਤੇ ਸ਼ਾਮ 7:27, 06 ਜੂਨ ਸਵੇਰੇ 3:49 ਅਤੇ ਸ਼ਾਮ 7:27, 07 ਜੂਨ ਸਵੇਰੇ 3:48 ਅਤੇ ਸ਼ਾਮ 7:28, 08 ਜੂਨ ਸਵੇਰੇ 3:48 ਅਤੇ ਸ਼ਾਮ 7:28, 09 ਜੂਨ ਸਵੇਰੇ 3:48 ਅਤੇ ਸ਼ਾਮ 7:29, 10 ਜੂਨ ਸਵੇਰੇ 3:47 ਅਤੇ ਸ਼ਾਮ 7:29, 11 ਜੂਨ ਸਵੇਰੇ 3:47 ਅਤੇ ਸ਼ਾਮ 7:30, 12 ਜੂਨ ਸਵੇਰੇ 3:47 ਅਤੇ ਸ਼ਾਮ 7:30, 13 ਜੂਨ ਸਵੇਰੇ 3:47 ਅਤੇ ਸ਼ਾਮ 7:30, 14 ਜੂਨ ਸਵੇਰੇ 3:47 ਅਤੇ ਸ਼ਾਮ 7:31, 15 ਜੂਨ ਸਵੇਰੇ 3:47 ਅਤੇ ਸ਼ਾਮ 7:31, 16 ਜੂਨ ਸਵੇਰੇ 3:47 ਅਤੇ ਸ਼ਾਮ 7:31, 17 ਜੂਨ ਸਵੇਰੇ 3:47 ਅਤੇ ਸ਼ਾਮ 7:32, 18 ਜੂਨ ਸਵੇਰੇ 3:47 ਅਤੇ ਸ਼ਾਮ 7:32, 19 ਜੂਨ ਸਵੇਰੇ 3:47 ਅਤੇ ਸ਼ਾਮ 7:32, 20 ਜੂਨ ਸਵੇਰੇ 3:47 ਅਤੇ ਸ਼ਾਮ 7:32, 21 ਜੂਨ ਸਵੇਰੇ 3:48 ਅਤੇ ਸ਼ਾਮ 7:33, 22 ਜੂਨ ਸਵੇਰੇ 3:48 ਅਤੇ ਸ਼ਾਮ 7:33, 23 ਜੂਨ ਸਵੇਰੇ 3:48 ਅਤੇ ਸ਼ਾਮ 7:33, 24 ਜੂਨ ਸਵੇਰੇ 3:48 ਅਤੇ ਸ਼ਾਮ 7:33, 25 ਜੂਨ ਸਵੇਰੇ 3:48 ਅਤੇ ਸ਼ਾਮ 7:33 ਵਜੇ ਖੋਲਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ (ਰੋਜ਼੍ਹਾ ਖੋਲਣ ਤੇ ਬੰਦ ਕਰਨ ਦਾ ਸਮਾਂ) ਮਾਲੇਰਕੋਟਲਾ ਮੁਤਾਬਿਕ ਹੋਵੇਗਾ ਜਦੋਂ ਕਿ ਨਾਭਾ , ਸਰਹਿੰਦ 2 ਮਿੰਟ, ਹੁਸ਼ਿਆਰਪੁਰ , ਚੰਡੀਗੜ੍ਹ 3 ਮਿੰਟ, ਖੰਨਾਂ 1 ਮਿੰਟ, ਖਰੜ 2 ਮਿੰਟ, ਰੋਪੜ 3 ਮਿੰਟ, ਪਟਿਆਲਾ 2 ਮਿੰਟ, ਅੰਬਾਲਾ 4 ਮਿੰਟ, ਰਾਜਪੁਰਾ 2 ਮਿੰਟ, ਸਜਾਨਪੁਰ 2 ਮਿੰਟ, ਸ਼ਿਮਲਾ 5 ਮਿੰਟ ਪਹਿਲਾ ਹੋਵੇਗਾ, ਸੰਗਰੂਰ , ਮਾਨਸਾ 2 ਮਿੰਟ, ਸੁਨਾਮ , ਜਲੰਧਰ 3 ਮਿੰਟ, ਅਹਿਮਦਗੜ੍ਹ 2 ਮਿੰਟ, ਪਠਾਨਕੋਟ 3 ਮਿੰਟ, ਬਰਨਾਲਾ 2 ਮਿੰਟ, ਮੋਗਾ 3 ਮਿੰਟ, ਫੂਲ ਮੰਡੀ 2 ਮਿੰਟ, ਬਟਾਲਾ 3 ਮਿੰਟ, ਕਪੂਰਥਲਾ 2 ਮਿੰਟ, ਬਠਿੰਡਾ 4 ਮਿੰਟ, ਅੰਮ੍ਰਿਤਸਰ 4 ਮਿੰਟ, ਫਰੀਦਕੋਟ 4 ਮਿੰਟ ਬਾਅਦ ਹੋਵੇਗਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply