Thursday, June 25, 2026

ਸੈਸ਼ਨ 2017-18 ਤੋਂ ਬੀ.ਐਸ.ਸੀ ਤੇ ਫੈਸ਼ਨ ਡਿਜ਼ਾਇਨਿੰਗ ਕੋਰਸ ਸ਼ੁਰੂ ਸ਼ੁਰੂ ਹੋਣਗੇ- ਡਾ: ਕੁਲਬੀਰ ਢਿਲੋਂ

ਧੂਰੀ, 26 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2605201711ਯੂਨੀਵਰਸਿਟੀ ਕਾਲਜ ਬੇਨੜ੍ਹਾ-ਧੂਰੀ ਵਿਖੇ ਹੋਈ ਪ੍ਰੈਸ ਕਾਨਫਰੰਸ ਵਿਚ ਹਲਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਖਗੂੰੜਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਕਾਲਜ ਵਿਕਾਸ ਕੌਂਸਲ ਡਾ: ਕੁਲਬੀਰ ਸਿੰਘ ਢਿਲੋਂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਡਾ: ਕੁਲਬੀਰ ਸਿੰਘ ਢਿਲੋਂ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਪੇਂਡੂ ਪਿਛੋਕੜ ਨਾਲ ਸਬੰਧਿਤ ਗਰੀਬ ਬੱਚਿਆਂ ਨੂੰ ਘੱਟ ਫੀਸਾਂ ਨਾਲ ਉਚੇਰੀ ਸਿਖਿਆ ਪ੍ਰਦਾਨ ਕਰਵਾਉਣ ਦੇ ਮੰਤਵ ਨਾਲ ਸੈਸ਼ਨ 2016-17 ਤੋਂ ਇਹ ਕਾਲਜ ਸ਼ੁਰੂ ਹੋਇਆ।ਇਸ ਕਾਲਜ ਵਿਚ ਇਸ ਵੇਲੇ ਬੀ.ਏ ਅਤੇ ਬੀ.ਕਾਮ ਕੋਰਸ ਚੱਲ ਰਹੇ ਹਨ।ਉਹਨਾਂ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਮੰਤਵ ਨਾਲ ਨਵੇਂ ਸੈਸ਼ਨ 2017-18 ਤੋਂ ਬੀ.ਐਸ.ਸੀ (ਮੈਡੀਕਲ ਅਤੇ ਨਾਨ ਮੈਡੀਕਲ) ਜਿਹੇ ਨਵੇਂ ਕੋਰਸ ਅਤੇ ਫੈਸ਼ਨ ਡਿਜ਼ਾਇਨਿੰਗ ਜਿਹੇ ਵਿਸ਼ੇ ਵੀ ਸ਼ੁਰੂ ਕੀਤੇ ਜਾ ਰਹੇ ਹਨ ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸੈਸ਼ਨ 2016-17 ਦੌਰਾਨ ਸ਼ੁਰੂ ਹੋਏ ਇਸ ਕਾਲਜ ਵਿਚ 250 ਦੇ ਕਰੀਬ ਵਿਦਿਆਰਥੀ ਦਾਖਲ ਹੋਏ ਸਨ ਅਤੇ ਇਸ ਵਾਰ ਅਸੀਂ ਇਹ ਟੀਚਾ ਇਕ ਹਜ਼ਾਰ ਦਾਖਲਿਆਂ ਦਾ ਤੈਅ ਕੀਤਾ ਹੈ। ਕਾਲਜ ਦੀ ਪਹਿਲੀ ਅਕਾਦਮਿਕ ਪ੍ਰੀਖਿਆ ‘ਚ ਬੀ.ਏ ਅਤੇ ਬੀ.ਕਾਮ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਅੰਕਾਂ ਨਾਲ ਹਾਸਿਲ ਕੀਤੀ ਸਫਲਤਾ ਲਈ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆ ਉਹਨਾਂ ਨੇ ਇਸ ਪ੍ਰਾਪਤੀ ਲਈ ਕਾਲਜ ਸਟਾਫ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਉਹਨਾਂ ਦਸਿਆ ਕਿ ਸਾਰੇ ਹੀ ਟਾਪਰਜ਼ ਨੇ 80 ਫੀਸਦ ਤੋਂ ਉਪਰ ਅੰਕ ਹਾਸਿਲ ਕੀਤੇ ਹਨ।ਇਸ ਦੇ ਨਾਲ ਹੀ ਉਹਨਾਂ ਨੇ ਆਸ਼ੀਰਵਾਦ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਇਲਾਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਦਸਿਆ ਕਿ ਕਾਲਜ ਵਿਚ ਬੁਨਿਆਦੀ ਢਾਂਚੇ ਦੀ ਪੂਰਤੀ ਅਤੇ ਬੀ.ਐਸ.ਸੀ (ਮੈਡੀਕਲ ਅਤੇ ਨਾਨ ਮੈਡੀਕਲ) ਦਾ ਨਵਾਂ ਕੋਰਸ ਸ਼ੁਰੂ ਕਰਨ ਵਿਚ ਉਹਨਾਂ ਦਾ ਉਘਾ ਯੋਗਦਾਨ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੋਲਡੀ ਖਗੂੰੜਾ ਨੇ ਕਾਲਜ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦਾ ਬੜ੍ਹੇ ਦ੍ਰਿੜ ਸ਼ਬਦਾਂ ਨਾਲ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਉਹਨਾਂ ਦੀ ਪੁਰਜ਼ੋਰ ਕੋਸ਼ਿਸ਼ ਹੈ ਕਿ ਕਾਲਜ ਨੂੰ ਹਰੇਕ ਸਹੂਲਤ ਮਿਲੇ ਅਤੇ ਧੂਰੀ ਦੇ ਵਿਦਿਆਰਥੀ ਇਸ ਸੰਸਥਾ ਦਾ ਵਧ ਤੋਂ ਵੱਧ ਲਾਹਾ ਲੈ ਸਕਣ।ਉਹਨਾਂ ਦਸਿਆ ਕਿ ਕਾਲਜ ਵਿਚ ਅਤਿ-ਆਧੁਨਿਕ ਸਟੇਡੀਅਮ ਅਤੇ ਆਡੀਟੋਰੀਅਮ ਦੀ ਉਸਾਰੀ ਲਈ ਵੀ ਯਤਨ ਜਾਰੀ ਹਨ।
ਪੱਤਰਕਾਰਾਂ ਵਲੋਂ ਵਿਦਿਆਰਥੀਆਂ ਨੂੰ ਆਵਾਜਾਈ ਦੀ ਸਮੱਸਿਆ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਕਾਲਜ ਮਾਰਗ ‘ਤੇ ਵਿਸ਼ੇਸ਼ ਬੱਸ-ਸਟਾਪ ਬਣਾ ਕੇ ਹਰੇਕ ਬੱਸ ਦੇ ਰੁਕਣ ਦੀ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਪੀ.ਆਰ.ਟੀ.ਸੀ ਜਨਰਲ ਮੈਨੇਜਰ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਲਈ ਪੇਂਡੂ ਬੱਸ ਸੇਵਾ ਦੇ ਚਾਰ ਸਪੈਸ਼ਲ ਰੂਟ ਤਿਆਰ ਕੀਤੇ ਜਾ ਰਹੇ ਹਨ, ਜਿਸ ਨਾਲ ਸਮੁੱਚੇ ਇਲਾਕੇ ਦੇ ਵਿਦਿਆਰਥੀਆਂ ਦਾ ਕਾਲਜ ਨੂੰ ਆਉਣ-ਜਾਣ ਸੁਖਾਲਾ ਹੋ ਜਾਵੇਗਾ।ਉਹਨਾਂ ਇਹ ਵੀ ਦੱਸਿਆ ਕਿ ਲੜ੍ਹਕੀਆਂ ਦੀ ਸੁਰੱਖਿਆ ਲਈ ਕਾਲਜ ਮਾਰਗ ਉਤੇ ਪੁਲਿਸ ਦੇ ਵਿਸ਼ੇਸ਼ ਪੈਟਰੋਲਿੰਗ ਦਸਤੇ ਤਾਇਨਾਤ ਕੀਤੇ ਜਾਣਗੇ।ਸਮਾਗਮ ਦੇ ਅੰਤ ਤੇ ਡੀਨ ਡਾ: ਕੁਲਬੀਰ ਸਿੰਘ ਢਿਲੋਂ ਨੂੰ ਕਾਲਜ ਵੱਲੋਂ ਯਾਦ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿਚ ਮੁਨੀਸ਼ ਗਰਗ, ਮੰਨਾ ਜਿੰਦਲ, ਕੁਨਾਲ ਗਰਗ, ਸਰਪੰਚ ਅਮਰਜੀਤ ਸਿੰਘ ਬੇਨੜ੍ਹਾ ਅਤੇ ਸਮੂਹ ਪੰਚਾਇਤ, ਡਾ: ਪਰਮਜੀਤ ਕੌਰ, ਡਾ: ਅਸ਼ੋਕ ਕੁਮਾਰ, ਡਾ: ਹਰਵਿੰਦਰ ਸਿੰਘ, ਡਾ: ਸੁਭਾਸ਼ ਕੁਮਾਰ, ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਦਲਜੀਤ ਸਿੰਘ ਆਦਿ ਸ਼ਾਮਿਲ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply