ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਬੀਤੇ ਦਿਨੀਂ ਮਜੀਠਾ ਹਲਕੇ ਦੇ ਬੱਗਾ ਪਿੰਡ ਵਿਚ ਦਲਿਤ ਪਰਿਵਾਰ ਵੱਲੋਂ ਲਗਾਏ ਗਏ ਅੱਤਿਆਚਾਰ ਅਤੇ ਧੱਕੇਸ਼ਾਹੀ ਦੇ ਕਥਿਤ ਦੋਸ਼ਾਂ ਦੀ ਜਾਂਚ ਲਈ ਐਸ.ਸੀ ਕਮਿਸ਼ਨ ਦੀ ਟੀਮ ਵੱਲੋਂ ਅੱਜ ਪਿੰਡ ਦਾ ਦੌਰਾ ਕੀਤਾ ਗਿਆ। ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦੀ ਹਦਾਇਤ ’ਤੇ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਸਿੰਘ, ਮੇੈਂਬਰ ਗਿਆਨ ਚੰਦ ਅਤੇ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਨੇ ਅੱਜ ਪਿੰਡ ਬੱਗਾ ਦਾ ਦੌਰਾ ਕੀਤਾ ਅਤੇ ਪੀੜਤ ਧਿਰ ਨੂੰ ਮਿਲਣ ਦੇ ਨਾਲ-ਨਾਲ ਕਥਿਤ ਦੋਸ਼ੀ ਧਿਰ ਦੇ ਵੀ ਵਿਚਾਰ ਲਏ।ਇਸ ਬਾਰੇ ਜਾਣਕਾਰੀ ਦਿੰਦੇ ਗਿਆਨ ਚੰਦ ਮੈਂਬਰ ਐਸ.ਸੀ ਕਮਿਸ਼ਨ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਲਈਆਂ ਗਈਆਂ ਹਨ ਅਤੇ ਹੁਣ ਤਿੰਨ ਮੈਂਬਰੀ ਟੀਮ ਵੱਲੋਂ ਜਾਂਚ ਰਿਪੋਰਟ 31 ਮਈ ਨੂੰ ਚੇਅਰਮੈਨ ਐਸ’ਸੀ ਕਮਿਸ਼ਨ ਦੇ ਹਵਾਲੇ ਕਰਾਂਗੇ।
ਉਨਾਂ ਦੱਸਿਆ ਕਿ ਇਸ ਸਬੰਧੀ 6 ਜੂਨ ਨੂੰ ਏ.ਡੀ.ਜੀ.ਪੀ ਅਮਨ ਕਾਨੂੰਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੁਣ ਤੱਕ ਦੀ ਸਾਰੀ ਜਾਂਚ ਰਿਪੋਰਟ ਅਤੇ ਕੀਤੀ ਗਈ ਕਾਰਵਾਈ ਕਮਿਸ਼ਨ ਨਾਲ ਸਾਂਝੀ ਕਰਨ। ਉਨਾਂ ਕਿਹਾ ਕਿ ਕਮਿਸ਼ਨ ਐਸ.ਸੀ ਭਾਈਚਾਰੇ ਦੇ ਮਾਣ-ਸਤਿਕਾਰ ਕਾਇਮ ਰੱਖਣ ਲਈ ਬਣਾਇਆ ਗਿਆ ਹੈ, ਪਰ ਅਸੀਂ ਇਸ ਦੀ ਆੜ ਵਿਚ ਕਿਸੇ ਨਾਲ ਧੱਕਾ ਵੀ ਨਹੀਂ ਹੋਣ ਦਿਆਂਗਾ ਤੇ ਨਿਰਪੱਖ ਜਾਂਚ ਕਰਕੇ ਨਿਆਂ ਦਿਵਾਇਆ ਜਾਵੇਗਾ। ਇਸ ਮੌਕੇ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਵੀ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media