Monday, September 28, 2026

ਬੁਢਾਪਾ ਪੈਨਸ਼ਨਾਂ ਮੁੜ ਬੈਂਕ ਖਾਤਿਆਂ ਰਾਹੀਂ ਦੇਣ ਦਾ ਫੈਸਲਾ

ਲਾਭਪਾਤਰੀ ਬੈਂਕ ਖਾਤਿਆਂ ਦੀ ਸੂਚਨਾ ਸੀ ਡੀ.ਪੀ.ਓ ਦਫਤਰ ਦੇਣ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਹੁਣ ਉਨਾਂ ਦੇ ਬੈਂਕ ਖਾਤਿਆਂ ਰਾਹੀਂ ਹੀ ਦੇਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਲਾਭਪਾਤਰੀ ਤੱਕ ਬਿਨਾਂ ਰੁੱਕੇ ਲਾਭ ਮਿਲੇ ਅਤੇ ਕੰਮ ਵਿਚ ਪਾਰਦਰਸ਼ਤਾ ਬਣੀ ਰਹੇ। ਉਕਤ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਵੰਬਰ ਅਤੇ ਦਸੰਬਰ 2016 ਦੀ ਪੈਨਸ਼ਨ ਲਈ ਰਾਸ਼ੀ, ਜੋ ਕਿ ਲਗਭਗ ਸਾਢੇ 14 ਕਰੋੜ ਰੁਪਏ ਬਣਦੀ ਹੈ, ਦੇ ਬਿਲ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੱਲੋਂ ਜਿਲ੍ਹਾ ਖਜ਼ਾਨਾ ਦਫਤਰ ਵਿਚ ਜਮਾ ਕਰਵਾ ਦਿੱਤੇ ਗਏ ਹਨ, ਪਰ ਇੰਨਾਂ ਬਿਲਾਂ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਖਾਤੇ ਵਿਚ ਹੀ ਜਾਣੀ ਹੈ, ਇਸ ਲਈ ਹਰੇਕ ਲਾਭਪਾਤਰੀ ਦੇ ਬੈਂਕ ਖਾਤੇ ਦੀ ਜਾਣਕਾਰੀ ਵਿਭਾਗ ਕੋਲ ਹੋਣੀ ਜ਼ਰੂਰੀ ਹੈ।
ਉਨਾਂ ਦੱਸਿਆ ਕਿ ਜਿਲ੍ਹੇ ਦੇ ਹੁਣ ਤੱਕ ਦੇ ਅੰਕੜੇ ਅਨੁਸਾਰ ਪੇਂਡੂ ਖੇਤਰ ਦੇ ਕਈ ਲਾਭਪਾਤਰੀ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵਿਭਾਗ ਕੋਲ ਨਹੀਂ ਆਈ, ਜਿਸ ਕਾਰਨ ਉਨਾਂ ਦੀ ਪੈਨਸ਼ਨ ਮਿਲਣ ਵਿਚ ਦੇਰੀ ਹੋ ਸਕਦੀ ਹੈ।ਉਨਾਂ ਸਾਰੇ ਪੈਨਸ਼ਨ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ (ਸੀ.ਡੀ.ਪੀ.ਓ) ਦੇ ਦਫਤਰ ਜਮਾ ਕਰਵਾ ਦੇਣ, ਤਾਂ ਜੋ ਪੈਨਸ਼ਨ ਦੀ ਅਦਾਇਗੀ ਵਿਚ ਕੋਈ ਸਮੱਸਿਆ ਨਾ ਆਵੇ।ਉਨਾਂ ਕਿਹਾ ਕਿ ਇਸ ਲਈ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply