ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਵਿਜੀਲੈਸ ਬਿਉਰੋ, ਪਠਾਨਕੋਟ ਨੇ ਪਟਵਾਰੀ ਜਗਦੀਸ਼ ਰਾਜ ਮਾਲ ਹਲਕਾ ਦੀਨਾ ਨਗਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਨਰਿੰਦਰ ਪ੍ਰਕਾਸ਼ ਪੁੱਤਰ ਦਿਲਬਾਗ ਰਾਏ ਵਾਸੀ ਪਿੰਡ ਦਬੁਰਜੀ ਤਹਿਸੀਲ ਤੇ ਜਿਲ੍ਹਾ ਗੁਰਦਾਸਪੁਰ ਦੇ ਦਾਦਾ ਜਗਨਨਾਂਥ ਨੇ ਆਪਣੀ ਜਮੀਨ ਦੀ ਰਜਿਸਟਰ ਵਸੀਅਤ 2010 ਵਿੱਚ ਕੀਤੀ ਸੀ ਤੇ ਦਾਦੇ ਦੀ ਮੌਤ 21-4-2012 ਨੂੰ ਹੋ ਗਈ ਸੀ।ਇਸ ਰਜਿਸਟਰ ਵਸੀਅਤ ਅਨੁਸਾਰ ਵਾਕਿਆ ਪਿੰਡ ਦਬੁੁਰਜੀ ਵਿਖੇ ਰਕਬਾ 3 ਕਨਾਲ 3 ਮਰਲੇ ਵਿਰਾਸਤ ਦਾ ਇੰਤਕਾਲ ਸ਼ਿਕਾਇਤਕਰਤਾ ਨਰਿੰਦਰ ਪ੍ਰਕਾਸ਼ ਆਦ ਦੇ ਨਾਮ ਤੇ ਕਰਨ ਲਈ ਸ਼ਿਕਾਇਤਕਰਤਾ ਨਰਿੰਦਰ ਪ੍ਰਕਾਸ਼ ਪਟਵਾਰੀ ਜਗਦੀਸ਼ ਰਾਜ ਨੂੰ ਕਈ ਵਾਰ ਮਿਲੀਆ, ਜਿਸ ਤੇ ਪਟਵਾਰੀ ਨੇ 10,000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ, ਪਰੰਤੂ ਨਰਿੰਦਰ ਪ੍ਰਕਾਸ਼ ਦੇ ਤਰਲਾ ਮਿੰਨਤ ਕਰਨ ਤੇ ਪਟਵਾਰੀ ਜਗਦੀਸ਼ ਰਾਜ 4000 ਰੁਪਏ ਬਤੌਰ ਰਿਸ਼ਵਤ ਲੈ ਕਰ ਇੰਤਕਾਲ ਦਰਜ਼ ਕਰਨ ਮੰਨ ਗਿਆ ਅਤੇ ਮਿਤੀ 26-5-017 ਨੂੰ ਰਿਸ਼ਵਤ ਲੈ ਕਰ ਆਉਣ ਲਈ ਕਿਹਾ।ਸ਼ਿਕਾਇਤਕਰਤਾ ਰਿਸ਼ਵਤ ਦੇ ਕਰ ਆਪਣਾ ਕੰਮ ਨਹੀ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਨੇ ਇਸ ਸਬੰਧੀ ਸੁੂਚਨਾ ਇੰਸਪੈਕਟਰ ਵਿਕਰਾਂਤ ਸਲਾਰੀਆ, ਵਿਜੀਲੈਸ ਬਿਉਰੋ, ਪਠਾਨਕੋਟ ਨੂੰ ਦਿਤੀ, ਜਿਹਨਾਂ ਨਰਿੰਦਰ ਪ੍ਰਕਾਸ਼ ਦੇ ਬਿਆਨ ਤੇ ਮੁੱਕਦਮਾ ਨੰ: 9 ਮਿਤੀ 26-5-2017 ਅ/ਧ 7, 13 (2) ਪੀਸੀ ਐਕਟ 1988 ਥਾਣਾ ਵਿਜੀਲੈਸ ਬਿਉਰੋ, ਰੇਜ਼ ਅਮ੍ਰਿਤਸਰ ਦਰਜ਼ ਕਰਕੇ ਸਮੇਤ ਪੁਲਿਸ ਪਾਰਟੀ ਨਾਲ ਲੈ ਕਰ ਰੇਡ ਕੀਤਾ ਤਾਂ ਪਟਵਾਰੀ ਜਗਦੀਸ਼ ਰਾਜ ਨੂੰ 4000/- ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਰੰਗੇ ਹੱਥੀ ਸਰਕਾਰੀ ਗਵਾਹ, ਪੀ. ਕੁਮਾਰ ਸਹਾਇਕ ਂਿੲੰਜੀਨੀਅਰ ਰਣਜੀਤ ਸਾਡੈਮ, ਰਾਜੇ ਬੱਗਾ ਸਹਾਇਕ ਇੰਜੀਨੀਅਰ ਰਣਜੀਤ ਸਾਗਰ ਡੈਮ ਦੀ ਹਾਜਰੀ ਵਿੱਚ ਗ੍ਰਿਫਤਾਰ ਕੀਤਾ ਹੈ।ਰਵਿੰਦਰ ਕੁਮਾਰ ਬਖਸ਼ੀ, ਪੀ.ਪੀ.ਐਸ, ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਨੇ ਭ੍ਰਿਸ਼ਟ ਕ੍ਰਮਚਾਰੀਆਂ ਵਿਰੁੱਧ ਕਾਰਵਾਈ ਕਰਵਾਏ ਜਾਣ ਲਈ ਸੁਚਨਾ ਦਿੱਤੇ ਜਾਂਣ ਲਈ ਸਹਿਯੌਗ ਮੰਗਿਆ ਹੈ:-
ਵੈਬਸਾਇਟ – www.vigilancebureaupunjab.org
ਟੋਲ ਫ੍ਰਰੀ ਨੰਬਰ – 1800 1800 1000
ਟੈਲੀ: ਤੇ ਫੈਕਸ ਨੰਬਰ – 0183-2210413
ਐਸ.ਬਿਉਰੋ – 84375-77777
ਅੰਮ੍ਰਿਤਸਰ ਦਾ ਸੈਲ ਨੰਬਰ ਈ-ਮੇਲ ਪਤਾ – sspvbasr@yahoo.in
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media