Thursday, June 25, 2026

ਰਾਜਸਥਾਨ ਸਿੱਖ ਮਾਰਕੁੱਟ ਮਾਮਲੇ ’ਚ ਦਿੱਲੀ ਕਮੇਟੀ ਨੇ ਸੀ.ਆਈ.ਡੀ ਜਾਂਚ ਦੀ ਮੰਗ ਕੀਤੀ

ਘੱਟਗਿਣਤੀ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਨਾ ਸ਼ਾਮਿਲ ਕਰਨ ਦਾ ਮਾਮਲਾ ਭਖਿਆ
ਨਵੀਂ ਦਿੱਲੀ, 26 ਮਈ (ਪੰਜਾਬ ਪੋਸਟ ਬਿਊਰੋ) – manjit singh gkਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ ਸਰਕਾਰੇ-ਦਰਬਾਰੇ ਆਵਾਜ਼ ਚੁੱਕਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।ਇਸੇ ਕੜੀ ’ਚ ਅੱਜ ਕਮੇਟੀ ਵੱਲੋਂ ਦੋ ਪੱਤਰ ਜਾਰੀ ਕੀਤੇ ਗਏ।ਜਿਸ ਵਿਚ ਪਹਿਲਾ ਪੱਤਰ ਬੀਤੇ ਦਿਨੀਂ ਅਜਮੇਰ ਦੇ ਚੈਨਪੁਰਾ ਪਿੰਡ ’ਚ 4 ਸਿੱਖਾਂ ਨੂੰ ਕਥਿਤ ਤੌਰ ’ਤੇ ਕੁੱਟਣ ਅਤੇ ਘਸੀਟਣ ਦੇ ਸ਼ੋਸਲ ਮੀਡੀਆ ਤੇ ਸਾਹਮਣੇ ਆਏ ਵੀਡੀਓ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਅਪੀਲ ਸੰਬੰਧੀ ਤੇ ਦੂਜਾ ਕੌਮੀ ਘਟਗਿਣਤੀ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਕੇਂਦਰ ਸਰਕਾਰ ਵੱਲੋਂ ਨਾ ਸ਼ਾਮਿਲ ਕਰਨ ’ਤੇ ਇਤਰਾਜ਼ ਬਾਰੇ ਸੀ।

ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧਿਆ ਨੂੰ ਪੱਤਰ ਭੇਜ ਕੇ ਸੀ.ਆਈ.ਡੀ ਨੂੰ ਮਾਮਲੇ ਦੀ ਜਾਂਚ ਸੌਂਪਣ ਦੀ ਮੰਗ ਕੀਤੀ ਹੈ।ਜੀ.ਕੇ ਨੇ ਦੋਸ਼ੀ ਪਿੰਡ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ਼ ਕਰਨ ਦੀ ਵਕਾਲਤ ਕਰਦੇ ਹੋਏ ਵੀਡੀਓ ਵਿਚ ਨਜ਼ਰ ਆ ਰਹੀ ਸਿੱਖਾਂ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਨੂੰ ਨਾ ਬਰਦਾਸ਼ਤ ਕਰਨ ਦੀ ਕੌਮ ਵੱਲੋਂ ਚੇਤਾਵਨੀ ਦਿੱਤੀ ਹੈ।ਜੀ.ਕੇ ਨੇ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਸਰਕਾਰ ਵੱਲੋਂ ਥਾਂ ਨਾ ਦੇਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਇਤਰਾਜ਼ ਦਰਜ਼ ਕਰਵਾਇਆ ਹੈ।ਦਰਅਸਲ ਕਮਿਸ਼ਨ ’ਚ ਸਿੱਖਾਂ ਨੂੰ ਛੱਡ ਕੇ ਬਾਕੀ ਸਭ ਘਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਥਾਂ ਦੇਣ ਵਾਲੀ ਖਬਰਾਂ ਕੱਲ ਅਖ਼ਬਾਰਾਂ ਵਿਚ ਛੱਪੀਆਂ ਸਨ।ਜੀ.ਕੇ ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਸਿੱਖ ਮੈਂਬਰ ਨੂੰ ਕਮਿਸ਼ਨ ’ਚ ਲੈਣ ਦੀ ਮੰਗ ਕਰਦੇ ਹੋਏ ਸਿੱਖਾਂ ਨੂੰ ਨਜ਼ਰਅੰਦਾਜ ਨਾ ਕਰਨ ਦੀ ਸਲਾਹ ਦਿੱਤੀ ਹੈ।ਜੀ.ਕੇ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਨਾਰੇ ‘ਸਬਕਾ ਸਾਥ-ਸਬਕਾ ਵਿਕਾਸ’ ਦਾ ਚੇਤਾ ਦਿਵਾਉਂਦੇ ਹੋਏ ਦੇਸ਼ ਦੀ ਤਰੱਕੀ ’ਚ ਸਿੱਖਾਂ ਦੇ ਯੋਗਦਾਨ ਤੇ ਕੁਰਬਾਨੀਆਂ ਦੇ ਸਫ਼ਰ ’ਤੇ ਝਾਤ ਪਾਉਣ ਦੀ ਬੇਨਤੀ ਕੀਤੀ ਹੈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply