Saturday, September 26, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਚਾਰ ਦਿਨਾਂ ਸਕਾਊਟ ਐਂਡ ਗਾਇਡ ਕੈਂਪ ਲਗਾਇਆ

ਜੰਡਿਆਲਾ ਗੁਰੂ, 27 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਸੰਤੋਖ ਸਿੰਘ ਡੀ.ਪੀ ਵਲੋਂ ਚਾਰ ਦਿਨਾਂ ਸਕਾਊਟ ਐਂਡ ਗਾਇਡ ਕੈਂਪ ਲਗਾਇਆ ਗਿਆ।PPN2705201706ਜਿਸ ਵਿੱਚ 50 ਲੜਕੀਆਂ ਤੇ 79 ਲੜਕਿਆਂ ਸਮੇਤ 129 ਵਿਦਿਆਰਥੀਆਂ ਨੇ ਭਾਗ ਲਿਆ।ਟਰੇਨਰ ਦੀਪਕ ਕੁਮਾਰ ਹਰਿਆਣਾ ਤੇ ਨਿਤਿਸ਼ ਚੌਧਰੀ ਚੰਡੀਗੜ੍ਹ ਨੇ ਆਪਣੀ ਨਿਗਰਾਨੀ ਹੇਠ ਬੱਚਿਆਂ ਨੂੰ ਸਿਖਲਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੇ ਨਿਯਮ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਕਲੈਪ, ਫਸਟ ਏਡ ਦੀ ਟਰੇਨਿੰਗ ਤੇ ਪੱਟੀਆ ਵੀ ਸਿਖਾਈਆਂ।ਉਹਨਾਂ ਨੇ ਪਰੇਡ ਕਿਵੇਂ ਕਰਨੀ, ਸਲੂਟ ਕਿਵੇਂ ਮਾਰਨਾ ਤੇ ਤਿਰੰਗਾ ਕਿਵੇਂ ਫੜਨਾ ਤੇ ਕਿਵੇਂ ਲਹਿਰਾਉਣਾ ਆਦਿ ਬਾਰੇ ਵੀ ਦੱਸਿਆ।ਅਖੀਰਲੇ ਦਿਨ ਡਿਸਟਿਕ ਗਾਈਡ ਕੋਂਸਲਰ ਜਸਬੀਰ ਸਿੰਘ, ਡੀ.ਐਸ.ਪੀ ਗੁਰਪਰਤਾਪ ਸਿੰਘ ਸਹੋਂਤਾ ਜੰਡਿਆਲਾ ਗੁਰੂ ਤੇ ਰੀਡਰ ਸੁਖਬੀਰ ਸਿੰਘ ਬਾਠ ਵੀ ਕੈਂਪ ਵਿੱਚ ਪਹੁੰਚੇ।ਉਹਨਾਂ ਨੇ ਟਰੇਨਰ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਤੇ ਸਰਟੀਫਿਕੇਟ ਵੰਡੇ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਨੇ ਸਾਰਿਆ ਦਾ  ਧੰਨਵਾਦ ਕੀਤਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply