ਪਠਾਨਕੋਟ, 27 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਦੀ ਅਨੈਕਸੀ ਵਿਖੇ ਰੋਟਰੀ ਇੰਟਰਨੈਸ਼ਨਲ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪੋਲਿਓ ਇਰੈਡੀਕੈਸ਼ਨ ਪ੍ਰੋਗਰਾਮ ਤਹਿਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਜਿਸ ਵਿੱੱਚ ਵਿਧਾਇਕ ਪਠਾਨਕੋਟ ਅਮਿਤ ਵਿਜ ਮੁੱਖ ਮਹਿਮਾਨ ਅਤੇ ਡਿਸਟ੍ਰਿਕ ਗੋਵਰਨਰ ਰਟੋਰੀਅਨ ਡਾ. ਸਰਭਜੀਤ ਸਿੰਘ ਗੈਸਟ ਆਫ ਆਨਰ ਵਜੋਂ ਹਾਜ਼ਰ ਹੋਏ।ਡਾ. ਸਰਬਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਮੇਤ ਦੱਖ਼ਣ ਪੁਰਬ ਏਸ਼ਿਆ ਦੇ 10 ਦੇਸ਼ਾਂ ਨੂੰ ਭਾਵੇ 27 ਮਾਰਚ 2014 ਨੂੰ ਵਿਸ਼ਵ ਸਿਹਤ ਸੰਗਠਨ (WHO) ) ਵਲੋਂ ਪੋਲੀਓ ਮੁਕਤ ਖ਼ਿੱਤੇ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ ਫਿਰ ਵੀ ਦੁਨੀਆ `ਚ ਅੱਜੇ ਵੀ ਵਾਇਲਡ ਪੋਲੀਓ ਵਾਇਰਸ ਦਾ ਸੰਚਾਰ ਜਾਰੀ ਹੈ।ਸਾਲ 2016 ਦੌਰਾਨ ਵੀ ਪਾਕਿਸਤਾਨ ਦੇ ਵਿੱਚ ਪੋਲੀਓ ਦਾ ਇਕ ਕੇਸ ਸਾਹਮਣੇ ਆ ਚੁਕਾ ਹੈ।ਇਸ ਕਰਕੇ ਸਾਡੇ ਗੁਆਂਢੀ ਦੇਸ਼ਾਂ ਜਿਵੇਂ ਪਾਕਿਸਤਾਨ, ਅਫਗਾਨਿਸਤਾਨ ਵਿੱਚ ਇਸ ਵਾਇਰਸ ਦੇ ਸੰਚਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ।ਇਸ ਲਈ ਅਜੇ ਵੀ ਇਸ ਪੋਲਿਓ ਦੇ ਖਾਤਮੇ ਲਈ ਸਾਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ।ਉਨਾਂ ਨੇ ਰੋਟਰੀ ਇੰਟਰਨੈਸ਼ਨਲ ਵਲੋ ਮੱੱਨੁਖਤਾ ਦੀ ਸੇਵਾ ਵਿੱਚ ਕੀਤੇ ਜਾ ਰਹੇ ਹੋਰਾਂ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੋਕੇ ਵਿਧਾਇਕ ਅਮਿਤ ਵਿਜ ਨੇ ਪੋਲਿਓ ਇਰੈਡੀਕੈਸ਼ਨ ਪ੍ਰੋਗਰਾਮ ਦੀ ਸਫਲਤਾ ਤੇ ਰੋਟਰੀ ਇੰਟਰਨੈਸ਼ਨਲ ਅਤੇ ਸਿਹਤ ਵਿਭਾਗ ਪਠਾਨਕੋਟ ਨੂੰ ਵਧਾਈ ਦਿੱਤੀ ਅਤੇ ਪੋਲਿਓ ਦੇ ਖਾਤਮੇ ਲਈ ਕੰਮ ਕਰਨ ਵਾਲੇ ਸਿਹਤ ਕਰਮੀਆਂ ਨੂੰ ਸਮਾਨਿਤ ਕੀਤਾ।ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਸਹਿਯੋਗ ਤੋ ਬਿਨਾ ਇਸ ਬੀਮਾਰੀ ਨੂੰ ਖਤਮ ਕਰਨਾ ਮੁਸ਼ਕਲ ਹੈ।ਇਸ ਮੌਕੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਪਠਾਨਕੋਟ ਡਾ. ਭੁਪਿੰਦਰ ਸਿੰਘ, ਡਾ. ਪ੍ਰਿਅੰਕਾ, ਰੋਟੇਰੀਅਨ ਗੁਰਜੀਤ ਸਿੰਘ ਸੇਠੀ, ਰਟੋਰੀਅਨ ਅਨੀਲ ਖੰਨਾ, ਰਟੋਰੀਅਨ , ਗੋਤਮ ਮਹਾਜਨ, ਰਟੋਰੀਅਨ ਵੀਨੇ ਜੋਸ਼ੀ, ਰਟੋਰੀਅਨ ਰਜਨੀਸ਼ ਵਰਮਾ, ਰਟੋਰੀਅਨ ਜਸਪਾਲ ਸਿੰਘ, ਜ਼ਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media