ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀਂ ਰਜਵਾਹੇ ਦੇ ਅੰਦਰ ਪਾੜ ਪੈਣ ਕਾਰਨ ਕਈ ਪਰਿਵਾਰ ਘਰੋਂ ਬੇਘਰ
ਹੋਣ ਕਾਰਨ ਉਨਾਂ ਨੂੰ ਖਾਣ ਪੀਣ ਦੀ ਘਾਟ ਮਹਿਸੂਸ ਹੋਈ ਜਿਸ ਦਾ ਪ੍ਰਬੰਧ ਸ਼ਹੀਦ ਭਾਈ ਮਤੀ ਦਾਸ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ।ਕਮੇਟੀ ਵਲੋਂ ਉਨਾਂ ਲਈ ਰਾਤ ਕੱਟਣ ਲਈ ਖੁੱਲੇ ਅਸਮਾਨ ਵਿਚ ਰਾਤ ਕੱਟਣ ਲਈ ਦਰੀਆਂ ਦਾ ਪ੍ਰਬੰਧ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਅੱਜ ਸਵੇਰੇ ਵੀ ਉਨਾਂ ਲਈ ਚਾਹ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਲੇਕਿਨ ਕੁੱਝ ਰਾਜਸੀ ਲੋਕਾਂ ਵਲੋਂ ਫੋਕੀ ਵਾਹ ਵਾਹ ਖੱਟਣ ਲਈ ਇਸ ’ਚ ਆਪਣਾ ਨਾਂਅ ਜੋੜਣ ਦੀ ਘਟੀਆਂ ਰਾਜਨੀਤੀ ਨੂੰ ਵਰਤਿਆ ਗਿਆ।ਕਮੇਟੀ ਮੈਂਬਰਾਂ ਨੇ ਐਸ.ਡੀ.ਐਮ ਸਾਕਸ਼ੀ ਸਾਹਨੀ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਸਵੇਰੇ ਤੋਂ ਲੈ ਕੇ ਰਾਤ ਤੱਕ ਇਕੋ ਪੈਰ ਖੜੇ ਹੋ ਕੇ ਲੋਕਾਂ ਨੂੰ ਪਾਣੀ ਵਿਚੋਂ ਕੱਢਣ ਲਈ ਖੁਦ ਉਪਰਾਲੇ ਕੀਤੇ।ਘਰੋਂ ਬੇਘਰ ਹੋਏ ਲੋਕਾਂ ਵਲੋਂ ਜਿਲਾ ਪ੍ਰਸ਼ਾਸਨ ਦੀ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਦੁਖੀ ਮੌਕੇ ਬਾਂਹ ਫੜੀ ਅਤੇ ਇਸ ਮੌਕੇ ਕੁੱਝ ਰਾਜਸੀ ਪਾਰਟੀਆਂ ਦੇ ਲੋਕ ਆਪਣੀਆਂ ਸਿਆਸੀ ਰੋਟੀਆਂ ਸੇਕ ਦੇ ਵੀ ਨਜ਼ਰ ਆਏ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media