ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਦੀ ਨੋਜਵਾਨਾਂ ਦਾ ਘਾਣ ਕਰਨ ਵਾਲੇ ਪੰਜਾਬ ਪੁਲਿਸ ਦੇ ਸਾਬਕਾ
ਡੀ.ਜੀ.ਪੀ ਕੇ.ਪੀ.ਐਸ ਗਿਲ ਦੀਆਂ ਅੰਤਿਮ ਰਸਮਾਂ ਵਿਚ ਕੋਈ ਸਿੱਖ ਸ਼ਾਮਲ ਨਾ ਹੋਵੇ, ਕਿਉਕਿ ਸਿੱਖ ਜਗਤ ਵਲੋ ਪੰਜਾਬ ਦੇ ਬੇਕਸੂਰ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨ ਕਾਰਨ ਪੁਲਿਸ ਅਧਿਕਾਰੀ ਕੇ.ਪੀ.ਐਸ ਗਿੱਲ ਨੂੰ ਸਿਖ ਪੰਥ ਵਿਚ ਖਾਰਜ਼ ਕੀਤਾ ਗਿਆ ਸੀ।ਇਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬਤ ਖਾਲਸਾ ਦੌਰਾਨ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ।ਮੁਤਵਾਜੀ ਜਥੇਦਾਰ ਨੇ ਕਿਹਾ ਕਿ ਕੇ.ਪੀ.ਐਸ ਗਿਲ ਜਦੋਂ ਪੰਜਾਬ ਦੇ ਡੀ.ਜੀ.ਪੀ ਸਨ ਤਾਂ ਉਨਾਂ ਵਲੋ ਸਿੱਖ ਨੋਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਿਆ ਗਿਆ ਅਤੇ ਸ਼ਰੇਆਮ ਮਨੁੱਖੀ ਅਧਿਕਾਰਾਂ ਦੀ ਉਲਘੰਣਾ ਕੀਤੀ ਗਈ ਸੀ।ਜਿਸ ਕਾਰਨ ਸਮੁੱਚੀ ਸਿੱਖ ਕੌਮ ਭਾਰੀ ਰੋਸ ਸੀ।ਜਿਸ ਦੇ ਚੱਲਦਿਆਂ ਸਿੱਖ ਪੰਥ ਵੱਲੋ ਸ੍ਰੀ ਦਰਬਾਰ ਸਾਹਿਬ `ਤੇ ਹਮਲਾ ਕਰਨ ਵਾਲੇ ਫੌਜੀ ਅਧਿਕਾਰੀ ਕੁਲਦੀਪ ਸਿੰਘ ਬਰਾੜ ਅਤੇ ਪੁਲਿਸ ਅਧਿਕਾਰੀ ਕੇ.ਪੀ.ਐਸ ਗਿਲ ਨੂੰ ਸਿੱਖ ਪੰਥ ਵਿਚੋਂ ਖਾਰਜ ਕੀਤਾ ਗਿਆ ਸੀ।ਉਨਾਂ ਸਿੱਖ ਜਗਤ ਨਾਲ ਸਬੰਧਤ ਧਾਰਮਿਕ, ਸਿਆਸੀ ਅਤੇ ਉਚ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਆਖਿਆ ਕਿ ਕੇ.ਪੀ.ਐਸ ਗਿਲ ਦੀਆਂ ਅੰਤਿਮ ਰਸਮਾਂ ਵਿੱਚ ਕਿਸੇ ਹਾਲਤ ਵਿੱਚ ਸ਼ਾਮਲ ਹੋਣ ਅਤੇ ਜੇਕਰ ਕੋਈ ਸਿੱਖ ਕੇ.ਪੀ.ਐਸ ਗਿੱਲ ਦੀਆਂ ਅਤਿਮ ਰਸਮਾਂ ਵਿਚ ਸ਼ਾਮਲ ਹੋਵੇਗਾ ਤਾਂ ਉਹ ਸਮੁੱਚੇ ਸਿੱਖ ਪੰਥ ਦਾ ਦੋਖੀ ਹੋਵੇਗਾ।ਮੁਤਵਾਜੀ ਜਥੇਦਾਰਾਂ ਨੇ ਸਮੂਹ ਰਾਗੀ ਸਿੰਘਾਂ, ਕੀਰਤਨੀਆਂ,ਆਰਦਾਸੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਕਿ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿਲ ਦੀਆਂ ਅੰਤਿਮ ਰਸਮਾਂ ਵਿਚ ਸ਼ਾਮਲ ਨਾ ਹੋਣ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media