ਅੰਮ੍ਰਿਤਸਰ, 7 ਮਈ (ਪੰਜਾਬ ਪੋਸਟ- ਸੰਧੂ) – ਜਿਲ੍ਹਾ ਸਾਇਕਲਿੰਗ ਐਸੋਸੀਏਸ਼ਨ ਰਜਿ: ਅੰਮ੍ਰਿਤਸਰ ਦੇ ਵਲੋਂ ਐਸੋਸੀਏਸ਼ਨ ਦੀ ਪ੍ਰਧਾਨ ਸਾਬਕਾ ਸੀ.ਪੀ.ਐਸ ਮੈਡਮ
ਨਵਜੋਤ ਕੋਰ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਅੰਤਰਾਸ਼ਟਰੀ ਸਾਇਕਲਿਸਟ ਬਾਵਾ ਸਿੰਘ ਸੀਆਈਟੀ ਰੇਲਵੇ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਡਰ 14,17,19 ਸਾਲ ਉਮਰ ਵਰਗ ਦੇ ਲੜਕੇ-ਲੜਕਿਆਂ ਦੇ ਇੰਟਰ ਸਕੂਲ ਜਿਲ੍ਹਾ ਪੱਧਰੀ ਸਾਇਕਲਿੰਗ ਮੁਕਾਬਲੇ ਕਰਵਾਏ ਗਏ। ਜਿਲ੍ਹਾ ਡੀ.ਐਸ.ਓ, ਏ.ਈ.ਓ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਂਲ ਕਰਵਾਈ ਗਈ ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੋਂ 200 ਦੇ ਕਰੀਬ ਖਿਡਾਰੀਆਂ ਨੇ ਸ਼ਿਰਕਤ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਵਿਧਾਇਕ ਡਾ: ਰਾਜਕੁਮਾਰ ਵੇਰਕਾ ਨੇ ਅਦਾ ਕੀਤੀ ਤੇ ਕਿਹਾ ਕਿ ਇਸ ਪ੍ਰਤੀਯੋਗਿਤਾ ਨੇ ਸ਼ਹਿਰ ਵਾਸੀਆਂ ਨੂੰ ਸਾਇਕਲਿੰਗ ਪ੍ਰਤੀ ਪ੍ਰੇਰਿਤ ਕੀਤਾ ਹੈ।ਉਨ੍ਹਾਂ ਕਿਹਾ ਕਿ ਵੱਧ ਰਹੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਿਥੇ ਦਵਾ ਤੇ ਦਾਰੂ ਦਾ ਮਹੱਤਵ ਹੈ, ਉਥੇ ਸਾਇਕਲਿੰਗ ਦੀ ਅਹਿਮ ਭੂਮਿਕਾ ਹੈ।
ਇਸ ਮੋਕੇ ਰਣਜੀਤ ਸਿੰਘ ਭੋਮਾ, ਅਸ਼ੋਕ ਕੁਮਾਰ, ਪੁਰਵਸ਼ੀ ਗਰੋਵਰ, ਕੋਮਲ ਕਾਲੀਆ, ਪੂਜਾ ਕੁਮਾਰੀ, ਮਾਨਸੀ ਖੰਨਾ (ਸਾਰੇ ਖੇਡ ਪ੍ਰਮੋਟਰ) ਆਦਿ ਨੂੰ ਵਿਸ਼ੇਸ਼ ਤੋਰ ਤੇ ਨਵਾਜਿਆ ਗਿਆ। ਅੰਡਰ 14 ਸਾਲ ਉਮਰ ਦੇ ਲੜਕਿਆਂ ਦੇ ਵਰਗ ਵਿਚ ਅਸ਼ਵਰ ਖੰਨਾ ਗੋਲਡ, ਗੁਰਜੰਟ ਸਿੰਘ ਸਿਲਵਰ ਤੇ ਕਨਵਰਬੀਰ ਸਿੰਘ ਨੇ ਬਰਾਊਂਜ ਮੈਡਲ, ਲੜਕੀਆਂ ਦੇ ਵਰਗ ਵਿਚ ਲਵਲੀਨ ਨੇ ਗੋਲਡ, ਮਨਪ੍ਰੀਤ ਕੋਰ ਨੇ ਸਿਲਵਰ, ਅੰਡਰ 17 ਸਾਲ ਉਮਰ ਦੇ ਲੜਕਿਆ ਦੇ ਵਰਗ ਵਿਚ ਗਗਨਦੀਪ ਸਿੰਘ ਨੇ ਗੋਲਡ, ਪ੍ਰਥਮ ਸ਼ਰਮਾ ਨੇ ਸਿਲਵਰ ਤੇ ਰੋਸ਼ਨ ਕੁਮਾਰ ਨੇ ਬਰਾਊਂਜ ਮੈਡਲ, ਲੜਕੀਆਂ ਦੇ ਵਰਗ ਵਿਚ ਰਮਨਪ੍ਰੀਤ ਕੋਰ ਨੇ ਗੋਲਡ, ਮਹਿਕਪ੍ਰੀਤ ਕੋਰ ਨੇ ਸਿਲਵਰ ਤੇ ਸਰਬਜੀਤ ਕੋਰ ਨੇ ਬਰਾਊਂਜ ਮੈਡਲ, ਅੰਡਰ 19 ਸਾਲ ਦੇ ਲੜਕਿਆਂ ਦੇ ਵਰਗ ਵਿਚ ਦਲਜੀਤ ਸਿੰਘ ਨੇ ਗੋਲਡ, ਜੋਧਬੀਰ ਸਿੰਘ ਨੇ ਸਿਵਲਰ ਤੇ ਲਵਪ੍ਰੀਤ ਸਿੰਘ ਨੇ ਬਰਾਊਂਜ ਮੈਡਲ, ਓਪਨ ਵਰਗ ਵਿਚ ਜੋਧਬੀਰ ਸਿੰਘ ਨੇ ਗੋਲਡ, ਲਵਪ੍ਰੀਤ ਸਿੰਘ ਨੇ ਸਿਲਵਰ ਤੇ ਮਨਦੀਪ ਸਿੰਘ ਨੇ ਬਰਾਊਂਜ ਮੈਡਲ ਤੇ ਲੜਕੀਆਂ ਦੇ ਵਰਗ ਵਿਚ ਮਿਹਰਪ੍ਰੀਤ ਨੇ ਗੋਲਡ, ਰਮਨਪ੍ਰੀਤ ਕੋਰ ਨੇ ਸਿਲਵਰ ਤੇ ਸਰਬਜੀਤ ਕੋਰ ਨੇ ਬਰਾਊਂਜ ਮੈਡਲ ਪ੍ਰਾਪਤ ਕੀਤੇ। ਇਸ ਮੋਕੇ ਨਰਿੰਦਰ ਸਿੰਘ ਸੱਗੂ, ਜਿਲ੍ਹਾ ਕੋਚ ਸਿਮਰਨਜੀਤ ਸਿੰਘ, ਮਨਮੋਹਨ ਸਿੰਘ, ਗੁਰਮੀਤ ਸਿੰਘ ਬੱਲ, ਘਣਸ਼ਾਮ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media