Thursday, August 6, 2026

ਕੈਪਟਨ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਉਠੀ ਮੰਗ

ਨਵੀਂ ਦਿੱਲੀ, 28 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 17 ਮਈ 2017 ਨੂੰ ਆਪਣੇ ਟਵੀਟਰ ਐਕਾਉਂਟ ਜਰੀਏ Parminder-Jaswinderਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੀ ਮਾਰਫਤ ਪੰਜਾਬ ਪੁਲਿਸ ਨੂੰ ਹਵਾਲਗੀ ਦੇਣ ਵਾਲੇ 21 ਸਿੱਖ ਨੌਜਵਾਨਾਂ ਦੇ ਕਤਲ ਦਾ ਖੁਲਾਸਾ ਕਰਨਾ ਹੁਣ ਸਿੱਖਾਂ ਦੀ ਸਭ ਤੋਂ ਵੱਡੀ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਕੋਲ ਵਿਚਾਰ ਲਈ ਪੁੱਜ ਗਿਆ ਹੈ।ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਜੌਲੀ ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਭੇਜ ਕੇ ਕੈਪਟਨ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਹੈ।
ਉਕਤ ਆਗੂਆਂ ਦਾ ਕਹਿਣਾ ਹੈ ਕਿ 1980-90 ਦੇ ਦਹਾਕੇ ਦੌਰਾਨ ਪੰਜਾਬ ’ਚ ਨਿਰਦੋਸ਼ ਸਿੱਖਾਂ ਨੂੰ ਪੁਲਿਸ ਵੱਲੋਂ ਫਰਜੀ ਮੁਕਾਬਲਿਆਂ ’ਚ ਮਾਰਨ ਦੇ ਦੋਸ਼ ਪਹਿਲਾਂ ਵੀ ਲੱਗਦੇ ਰਹੇ ਹਨ।ਪਰ ਹੁਣ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੁਲਿਸ ਦੇ ਇਸ ਜੁਰਮ ਦਾ ਇਕਬਾਲ ਕਰਨਾ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਦਾਅਵੇ ਦੀ ਪ੍ਰੋੜਤਾ ਕਰਦਾ ਹੈ।
ਉਨ੍ਹਾਂ ਪੱਤਰ ਵਿਚ ਕਿਹਾ ਕਿ ਕੈਪਟਨ ਦੇ ਖੁਲਾਸੇ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਪੰਜਾਬ ਪੁਲਿਸ ਵੱਲੋਂ ਅੱਤਵਾਦ ਦੇ ਨਾਂ ’ਤੇ ਸਿੱਖਾਂ ਨੂੰ ਨਿਆਇਕ ਅਤੇ ਪੁਲਿਸੀਆ ਦਮਨ ਰਾਹੀਂ ਕਤਲ ਕਰਨ ਦੀ ਸਿੱਖਾਂ ਦੇ ਮੰਨ ਵਿਚ ਜੋ ਧਾਰਨਾਂ ਪਾਈ ਜਾਂਦੀ ਸੀ, ਉਹ ਸੱਚ ਹੈ।ਸੂਬੇ ਦਾ ਮੁੱਖ ਮੰਤਰੀ ਬਣਨ ਦੇ ਤੁਰੰਤ ਬਾਅਦ ਕੈਪਟਨ ਵੱਲੋਂ ਸਿੱਖਾਂ ਨੂੰ ਚੁਣ-ਚੁਣ ਕੇ ਮਾਰਨ ਵਾਲੇ ਸਾਬਕਾ ਪੁਲਿਸ ਮੁੱਖੀ ਕੇ.ਪੀ.ਐਸ ਗਿਲ ਨਾਲ ਮੁਲਾਕਾਤ ਕਰਨਾ ਅਤੇ ਸਿੱਖਾਂ ਦੇ ਇਕ ਹੋਰ ਕਾਤਲ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਨੂੰ ਪੰਜਾਬ ਪੁਲਿਸ ’ਚ ਸਿੱਧਾ ਡੀ.ਐਸ.ਪੀ ਲਗਾਉਣ ਦਾ ਐਲਾਨ ਕਰਨਾ ਸਿੱਖਾਂ ਦੇ ਹਿਰਦੇ ਵਲੂੰਧਰਣ ਦੇ ਬਰਾਬਰ ਹੈ।
ਵੋਟ ਬੈਂਕ ਦੀ ਸੌੜੀ ਸਿਆਸਤ ਲਈ ਸਿੱਖ ਕੌਮ ਦੇ ਗੱਦਾਰਾਂ ਦੀ ਚੌਖਟ `ਤੇ ਬਾਰ-ਬਾਰ ਸਿਰ ਨਿਵਾਂ ਕੇ ਸਿੱਖਾਂ ਨੂੰ ਮੂੰਹ ਚਿੜਾਉਣ ਦਾ ਦੋਸ਼ ਕੈਪਟਨ ’ਤੇ ਲਗਾਉਂਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਕੋਈ ਵੀ ਆਮ ਸਿੱਖ ਇਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਲੋਕਾਂ ਨਾਲ ਮਿਤਰਤਾ ਰੱਖਦੇ ਹੋਏ 21 ਸਿੱਖ ਨੌਜਵਾਨਾਂ ਦੇ ਕਤਲ `ਤੇ ਆਪਣੀ ਬੇਬਸੀ ਜਾਹਿਰ ਕਰ ਸਿੱਖੀ ਦੇ ਬੂਟੇ ਨੂੰ ਜੜੋਂ ਪੁੱਟਣ ਦੀ ਸਾਜਿਸ਼ ਕਰੇ।21 ਸਿੱਖ ਨੌਜਵਾਨਾਂ ਨੂੰ ਮਰਵਾਉਣ ਦਾ ਕਥਿਤ ਦੋਸ਼ ਕੈਪਟਨ ਤੇ ਲਗਾਉਂਦੇ ਹੋਏ ਉਨ੍ਹਾਂ ਨੇ ਲਗਭਗ 25 ਸਾਲ ਤਕ ਇਸ ਮਸਲੇ ਤੇ ਚੁੱਪ ਰਹਿਣ ਪਿੱਛੇ ਕੈਪਟਨ ਦੀ ਮਜਬੂਰੀ ਦਾ ਵੀ ਕਾਰਨ ਪੁੱਛਿਆ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply