Tuesday, November 24, 2026

ਸੰਤ ਬਾਬਾ ਮਾਹੀ ਸਿੰਘ ਪਬਲਿਕ ਸਕੂਲ ਤੋਲਾ ਨੰਗਲ ਦਾ ਨਤੀਜਾ ਸ਼ਾਨਦਾਰ ਰਿਹਾ

ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸੰਤ ਬਾਬਾ ਮਾਹੀ ਸਿੰਘ PPN2805201710ਪਬਲਿਕ ਸਕੂਲ ਤੋਲਾ ਨੰਗਲ ਦਾ ਨਤੀਜਾ 100% ਰਿਹਾ।ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਗੁਰਬਾਜ ਸਿੰਘ ਛੀਨਾ ਨੇ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥੀਆਂ ਦੀ ਮਿਹਨਤ ਕਾਰਨ ਸਾਰੇ ਬੱਚਿਆਂ ਦੇ ਨੰਬਰ 75 ਪ੍ਰਤੀਸ਼ਤ ਤੋਂ ਵੱਧ ਰਹੇ ਹਨ।ਸਕੂਲ ਦੇ 30 ਵਿਦਿਆਰਥੀਆਂ ਵਿੱਚੋ 13 ਵਿਦਿਆਰਥੀਆਂ ਦੇ 80% ਤੋਂ ਵੱਧ ਨੰਬਰ  ਹਨ ਅਤੇ 4 ਵਿਦਿਆਰਥੀਆਂ ਦੇ 85 % ਤੋਂ ਵੱਧ ਹਨ।ਜਸਕਰਨ ਸਿੰਘ, ਜਤਿੰਦਰ ਕੌਰ, ਰੁਪਿੰਦਰ ਕੌਰ ਨੇ 85% ਨੰਬਰ ਪ੍ਰਾਪਤ ਕੀਤੇ ਹਨ।ਇਸ ਸਮੇਂ ਉਹਨਾ ਕਿਹਾ ਕਿ ਸਕੂਲ ਨੂੰ ਮਾਣ ਹੈ ਕਿ ਖੇਡਾਂ ਵਿੱਚ ਮਾਣ ਮੱਤੀਆਂ ਪ੍ਰਾਪਤ ਕਰਨ ਦੇ ਨਾਲ ਨਾਲ ਹੁਣ ਤੱਕ ਹਮੇਸ਼ਾਂ ਸਕੂਲ ਦਾ ਨਤੀਜਾ 100% ਰਿਹਾ ਹੈ।ਇਸ ਸਮੇਂ ਵਾਈਸ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਛੀਨਾ ,ਸ਼ੁਸ਼ਮਾ,ਰਜਵੰਤ ਕੌਰ,ਮਮਤਾ, ਜਗਰੂਪ ਕੌਰ, ਦਲਬੀਰ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ, ਰਾਜਬੀਰ ਕੌਰ, ਪਵਨਦੀਪ ਕੌਰ ਅਤੇ ਹੋਰ ਸਾਰੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦੇਦਿਆਂ ਹੋਇਆਂ ਉਚੇਰੀ ਸਿਖਿਆ ਲਈ ਪ੍ਰੇਰਿਤ ਕਰਦਿਆਂ ਉਹਨਾ ਦੀ ਸੁਨਹਿਰੇ ਭਵਿਖ ਦੀ ਕਾਮਨਾ ਕੀਤੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply