Monday, September 28, 2026

ਸੀ.ਬੀ.ਐਸ.ਈ ਦੀ ਪ੍ਰੀਖਿਆ `ਚ ਨੰਦਿਨੀ ਸਿਡਾਨਾ ਨੇ ਚਮਕਾਇਆ ਸਮਰਾਲੇ ਦਾ ਨਾਮ

PPN2905201723ਸਮਰਾਲਾ 29 ਮਈ (ਪੰਜਾਬ ਪੋਸਟ- ਕੰਗ) -ਸਮਰਾਲਾ ਸ਼ਹਿਰ ਹਰਨਾਮ ਨਗਰ ਦੀ ਵਸਨੀਕ ਨੰਦਿਨੀ ਸਿਡਾਨਾ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀ: ਸੈਕੰਡਰੀ ਸਕੂਲ, ਸੈਕਟਰ 35 ਬੀ ਚੰਡੀਗੜ, 10+2 (ਨਾਨ ਮੈਡੀਕਲ) ਦੀ ਵਿਦਿਆਰਥਣ ਹੈ, ਨੇ ਸੀ. ਬੀ. ਐਸ. ਈ. ਦੀ ਪ੍ਰੀਖਿਆ ਦੌਰਾਨ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਦਿਨੀ ਸਿਡਾਨਾ ਦੇ ਪਿਤਾ ਸੱਜਣ ਕੁਮਾਰ ਨੇ ਦੱਸਿਆ ਕਿ ਨੰਦਿਨੀ ਨੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੀ ਵਿਦਿਆਰਥਣ ਤੋਂ ਵੀ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸ਼ਹਿਰ ਸਮਰਾਲਾ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ।ਨੰਦਿਨੀ ਦੀ ਂਿੲਸ ਸਫਲਤਾ ਲਈ ਅਧਿਆਪਕ ਜਥੇਬੰਦੀਆਂ ਜਿਨਾਂ ਵਿੱਚ ਬੀ. ਐੱਡ ਫਰੰਟ, ਈ. ਟੀ. ਟੀ. ਅਧਿਆਪਕ ਯੂਨੀਅਨ ਅਤੇ ਸਮੂਹ ਅਧਿਆਪਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਜਿਨਾਂ ਵਿੱਚ ਪ੍ਰਮੁੱਖ ਤੌਰ ਤੇ ਹਰਮਨਦੀਪ ਸਿੰਘ ਘਰਖਣਾ ਪ੍ਰਧਾਨ, ਹਰਮੇਲ ਸਿੰਘ ਬਰਮਾ, ਨਰਿੰਦਰ ਸਿੰਘ ਭੜੀ, ਪੁਸ਼ਪਿੰਦਰ ਸਿੰਘ ਕੋਟਾਲਾ ਸੈਂਟਰ ਇੰਚਾਰਜ, ਟਹਿਲ ਸਿੰਘ ਭਗਵਾਨਪੁਰਾ, ਜਤਿੰਦਰ ਸਿੰਘ ਸੇਹ, ਸੰਜੀਵ ਕੁਮਾਰ ਕਲਿਆਣ, ਇੰਦਰਜੀਤ ਸਿੰਘ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ, ਪਰਮਜੀਤ ਸਿੰਘ ਖੰਨਾ ਆਦਿ ਸ਼ਾਮਲ ਹਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply