ਬਠਿੰਡਾ, 30 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਅਤੇ ਬੇਅਦਬੀ ਕਾਂਡ ਨੂੰ ਦੋ ਸਾਲ ਹੋਣ ’ਤੇ ਸਮੂਹ ਸਿੱਖ ਜਗਤ ’ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਇਸ ਕਾਂਡ ਦੇ ਦੋਸੀ ਸ਼ਰੇਆਮ ਕਾਨੂੰਨ ਦੀ ਗ੍ਰਿਫਤ ਤੋਂ ਕੋਹਾਂ ਦੂਰ ਘੁੰਮ ਰਹੇ ਹਨ।
ਯਾਦਵਿੰਦਰ ਸਿੰਘ ਯਾਦੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰੋਸ ਤਹਿਤ ਸਮੂਹ ਸੰਤ ਮਹਾਪੁਰਖ, ਸਿੱਖ ਸ਼ਖਸ਼ੀਅਤਾਂ ਤੇ ਧਾਰਮਿਕ ਸਭਾ ਸੁਸਾਇਟੀ ਦੇ ਆਗੂ ਆਪਣੇ ਆਪਣੇ ਪੱਖ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰਦੀਆਂ ਹੋਈਆਂ ਪੰਜਾਬ ਸਰਕਾਰ ਨੂੰ ਫਿਰ ਚੇਤਾ ਕਰਵਾਉਣ ਖ਼ਾਤਿਰ 1 ਜੂਨ 2017 ਨੂੰ ਪਿੰਡ ਬਰਗਾੜੀ ਵਿਖੇ ਵਿਸ਼ਾਲ ਧਾਰਮਿਕ ਇਕੱਠ ਕੀਤਾ ਜਾ ਰਿਹਾ ਹੈ।ਉਨਾਂ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਇਨਸਾਫ ਮੰਗਦੇ ਸਿੰਘਾਂ ਦੇ ਕਾਤਲ ਅਧਿਕਾਰੀਆਂ ਦੀ ਗ੍ਰਿਫਤਾਰੀ ਦੀ ਮੰਗ ਲਈ ਜੱਥੇਦਾਰ ਸਾਹਿਬਾਨ ਵਲੋ ਸੱਦੇ ਨੁਮਾਇੰਦਾ ਪੰਥਕ ਇਕੱਠ ‘ਚ ਸ਼ਾਮਲ ਹੋਣ ਲਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਸੱਦਾ ਦੇਣ ਲਈ ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ, ਸੰਤ ਬਾਬਾ ਦਰਸ਼ਨ ਸਿੰਘ ਢੱਕੀ ਵਾਲੇ, ਸੰਤ ਬਾਬਾ ਹਰੀ ਸਿੰਘ ਰੰਧਾਵਾ, ਸੰਤ ਰਤਵਾੜੇ ਵਾਲੇ, ਸੰਤ ਬਾਬਾ ਦਿਲਬਾਗ ਸਿੰਘ ਕਾਰ ਸੇਵਾ ਵਾਲੇ ਬਨੂੜ, ਸੰਤ ਬਾਬਾ ਦਰਬਾਰਾ ਸਿੰਘ ਰੋਹੀਸਰ ਵਾਲੇ ਨੂੰ ਮਿਲੇ ਅਤੇ ਸਾਰੇ ਸੰਤ ਮਹਾਪੁਰਖਾਂ ਨੇ ਇਸ ਇੱਕਤਰਤਾ ’ਚ ਆਉਣ ਦਾ ਭਰੋਸਾ ਦਿੱਤਾ।ਇਥੇ ਜ਼ਿਕਰਯੋਗ ਇਹ ਹੈ ਕਿ ਬਰਗਾੜੀ ਕਾਂਡ ਨਾਲ ਸਬੰਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਹੀ ਸੰਗਤਾਂ ਵਲੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media