ਬਠਿੰਡਾ, 30 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ
ਮੁਲਾਜਮਾ ਨੂੰ ਅਨੁੁਸ਼ਾਸਿਤ ਅਤੇ ਚੁਸਤ ਦਰੁਸਤ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਜਨਰਲ ਪਰੇਡ ਕਰਵਾਈ ਗਈ । ਜਿਸ ਵਿਚ ਜਿਲੇ ਦੇ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾ, ਇੰਚਾਰਜ ਚੋਕੀਆ, ਇੰਚਾਰਜ ਮੱਦਾ, ਡੀ.ਪੀ.ਓ ਸਟਾਫ, ਪੀ.ਸੀ.ਆਰ, ਟ੍ਰੈਫਿਕ ਕਰਮਚਾਰੀ ਅਤੇ ਵਾਸਪਸ ਸੁਕਾਡ ਆਦਿ ਨੇ ਭਾਗ ਲਿਆ।
ਜਿੰਨ੍ਹਾ ਵਿਚ 9 ਗਜਟਿਡ ਅਫਸਰ,72 ਐਨ.ਜੀ.ਓਜ਼ ਅਤੇ 474 ਈ.ਪੀ.ਓਜ਼ ਕੁੱਲ 555 ਕਰਮਚਾਰੀ ਹਾਜਰ ਹੋਏ।ਐਸ.ਐਸ.ਪੀ ਸਾਹਿਬ ਵੱਲੋ ਪਰੇਡ ਦਾ ਨਿਰੀਖਣ ਕੀਤਾ ਗਿਆ, ਜੋ ਨਿਰੀਖਣ ਦੋਰਾਨ ਵਧੀਆ ਟਰਨਆਊਟ ਵਾਲੇ 31 ਕਰਮਚਾਰੀਆਂ ਨੂੰ ਦਰਜਾ ਤੀਜਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੈਟਰਨ ਮੁਤਾਬਿਕ ਵਰਦੀ ਨਾ ਪਹਿਨ ਕੇ ਸ਼ਾਮਲ ਹੋਏ ਕਰਮਚਾਰੀਆਂ ਨੂੰ ਸਜ਼ਾ ਦਿੱਤੀ ਗਈ।ਪਰੇਡ ਦੀ ਸਮਾਪਤੀ ਉਪਰੰਤ ਐਸ.ਐਸ.ਪੀ ਵੱਲੋ ਸਮੂਹ ਕਰਮਚਾਰੀਆਂ ਨੂੰ ਇੱਕਤਰ ਕਰਕੇ ਸੰਬੋਧਿਤ ਕੀਤਾ ਗਿਆ ਕਿ ਕੁਰੱਪਸ਼ਨ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖ਼ਸ਼ਿਆ ਨਹੀ ਜਾਵੇਗਾ।ਜਿਸ ਦੀ 0% ਟੋਲਰੈਸ ਹੋਵੇਗੀ ਅਤੇ ਸਮੂਹ ਕਰਮਚਾਰੀਆਂ ਨੂੰ ਆਪਣੇੇ ਆਪਣੇ ਕੰਮ (ਡਿਊਟੀ) ਵਿਚ ਵਧੀਆ ਪ੍ਰਫਾਰਮੈਂਸ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜਿਲਾ ਬਠਿੰਡਾ ਵਿਚ ਨਸ਼ਿਆਂ ਦੀ ਰੋਕਥਾਮ ਲਈ ਸਮੂਹ ਆਪਣੇ-2 ਇਲਾਕੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਡਰੱਗ ਪੈਡਲਰਾਂ ਬਾਰੇ ਸੂਚਨਾ ਮੁਹੱਈਆ ਕਰਾਉਣ ਦੀ ਤਾਕੀਦ ਕੀਤੀ ਗਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਆਪਣਾ 100 ਪ੍ਰਤੀਸ਼ਤ ਯੋਗਦਾਨ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਪਰੇਡ ਵਿਚ ਸ਼ਾਮਲ ਹੋਏ ਸਮੂਹ ਕਰਮਚਾਰੀਆਂ ਨੂੰੂ ਰਿਫਰੈਸਮੈਂਟ ਦਿੱਤੀ ਗਈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media