ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) ਅਖਿਲ ਭਾਰਤੀ ਸ਼ਾਸਤਰੀ ਸੰਗੀਤ ਸਮਾਰੋਹ ਦਾ ਅਯੋਜਨ ਝਾਂਸੀ ਵਿਖੇ ਕੀਤਾ ਗਿਆ ਅਤੇ
ਜਿਸ ਵਿੱਚ ਦੇਸ਼ ਦੇ ਨਾਮੀ ਸੰਗੀਤਕਾਰਾਂ ਨੇ ਆਪਣੀ ਪ੍ਰਸਤੁਤੀ ਦਿੱਤੀ।ਇਸੇ ਸਮਾਰੋਹ ਵਿੱਚ ਗੁਰੁ ਨਾਨਕ ਦੇਵ ਵਿਸ਼ਵਵਿਦਿਆਲਯ ਦੇ ਸੰਗੀਤ ਵਿਭਾਗ ਵਿੱਚ ਡਾ. ਗੁਰਪ੍ਰੀਤ ਕੌਰ ਦੇ ਨਿਰਦੇਸ਼ਨ ਵਿਚ ਪੀ.ਐਚ.ਡੀ ਦੇ ਵਿਦਿਆਰਥੀ ਸੁਮਿਤ ਸਿੰਘ ਵੱਲੋਂ ਦਿਲ ਖਿੱਚਵੀਂ ਪੇਸ਼ਕਾਰੀ ਦੇ ਸਦਕੇ ਉਹਨਾਂ ਨੂੰ “ਕਲਾ ਨਿਧੀ ਸਨਮਾਨ” ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਭਾਗ ਦੇ ਹੈੱਡ ਪੋ੍ਰ: ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਡਾ. ਗਾਵੀਸ਼, ਡਾ. ਅਨਸ਼ੂੁਮਤੀ ਅਤੇ ਡਾ. ਪ੍ਰਯੰਕਾ ਨੇ ਇਨ੍ਹਾਂ ਦੇ ਵਾਪਿਸ ਪਹੁੰਚਣ ਤੇ ਮੁੰਹ ਮਿੱਠਾ ਕਰਾ ਕੇ ਸਨਮਾਨ ਕੀਤਾ ਅਤੇ ਦੱਸਿਆ ਕਿ ਇਹ ਸਨਮਾਨ ਵਿਭਾਗ ਲਈ ਬਹੁਤ ਮਾਣ ਵਾਲਾ ਵਿਸ਼ਾ ਹੈ।
ਸੁਮਿਤ ਆਕਾਸ਼ਵਾਣੀ ਅਤੇ ਦੂਰਦਰਸ਼ਨ ਦਾ “ਬੀ” ਗ੍ਰੇਡ ਦਾ ਕਲਾਕਾਰ ਹੈ ਅਤੇ ਇਸ ਤੋਂ ਪਹਿਲਾਂ ਵੀ ਦੇਸ਼ ਦੇ ਵਿਭਿੰਨ ਸ਼ਾਸਤਰੀ ਸੰਗੀਤ ਸਮਾਗਮਾਂ ਵਿੱਚ ਆਪਣੀ ਪ੍ਰਸਤੁਤੀ ਦੇ ਚੁੱਕਿਆ ਹੈ, ਜਿਸ ਵਿੱਚ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ (ਜਲੰਧਰ), ਸੁਭਹ-ਏ-ਬਨਾਰਸ (ਵਾਰਾਣਸੀ), ਰੰਦਾਵਾ ਉਤਸਵ (ਚੰਡੀਗੜ) ਅਤੇ ਵਿਸ਼ਵਾਸ ਸੰਗੀਤ ਸਮਿਤੀ ਸਮਾਰੋਹ (ਯਮੁਨਾਨਗਰ) ਆਦਿ ਸ਼ਾਮਿਲ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media