ਬਠਿੰਡਾ, 31 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਸਥਾਨਕ ਗੁਰਦੁਆਰਾ ਸਾਹਿਬ ਸਿਵਲ ਸਟੇਸ਼ਨ 100 ਫੁੱਟੀ ਰੋਡ (ਗੁਰੂ ਨਾਨਕ ਦੇਵ ਪਬਲਿਕ ਸਕੂਲ) ਵਿਖੇ ਅੱਜ ਪਹਿਲੀ ਜੂਨ ਤੋਂ ਸ਼ਾਮ 4:00 ਵਜੇ ਤੌਂ 5:00 ਵਜੇ ਤੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਥਿਆ ਪਾਠ ਸ਼ੁਰੂ ਹੋ ਰਿਹਾ ਹੈ।ਜੋ ਕਿ ਤਕਰੀਬਨ 10-11 ਮਹੀਨੇ ਲਗਾਤਾਰ ਚੱਲੇਗਾ।ਸਾਧ ਸੰਗਤ ਗੁਰਬਾਣੀ ਨੂੰ ਪੜ੍ਹਣ ਲਈ ਅਰਥਾਂ ਦੀ ਸੋਝੀ ਵੀ ਜਰੂਰੀ ਹੈ ਸੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਿੱਖਣ ਲਈ ਅੱਜ ਤੋਂ ਹੀ ਹਰ ਰੋਜ ਇਕ ਘੰਟੇ ਦਾ ਸਮਾਂ ਕੱਢ ਕੇ ਸੰਥਿਆ ਕਲਾਸ ਦਾ ਲਾਭ ਉਠਾਉਣ ਲਈ ਪਹੁੰਚੋ।ਕਥਾ ਵਾਚਕ ਭਾਈ ਗੁਰਇੰਦਰਦੀਪ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਵੀਰ ਭੈਣ ਪਾਠ ਸਿੱਖਣਾ ਚਾਹੁੰਣਗੇ ਉਨ੍ਹਾਂ ਸਭਨਾਂ ਲਈ ਚਾਰ ਭਾਗਾਂ ਵਿੱਚ ਸ਼ਬਦਾਰਥ ਪੋਥੀਆਂ ਦਾ ਸੈਟ ਭੇਟਾ ਰਹਿਤ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸ਼ੁੱਭ ਕਾਰਜ ’ਚ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਸਹਿਯੋਗ ਦੇ ਰਹੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media