ਮਾਲੇਰਕੋਟਲਾ, 31 ਮਈ (ਪੰਜਾਬ ਪੋਸਟ- ਹਰਮਿੰਦਰ ਭੱਟ) – ਸੰਗਰੂਰ ਵਿਖੇ ਆਯੋਜਿਤ ਜਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ `ਚ ਮਾਲੇਰਕੋਟਲਾ ਤੋਂ ਬੈਡਮਿੰਟਨ
ਦੀ ਪ੍ਰਸਿੱਧ ਕੋਚ ਮੈਡਮ ਸ਼ਕੂਰਾ ਬੇਗਮ ਦੀ ਰਹਿਨੁਮਾਈ ਹੇਠ ਮਾਲੇਰਕੋਟਲਾ ਦੇ ਬੱਚਿਆਂ ਨੇ ਅਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸ਼ਕੂਰਾਂ ਬੇਗਮ ਨੇ ਦੱਸਿਆ ਕਿ ਉਕਤ ਟੂਰਨਾਮੈਂਟ ਵਿੱਚ ਅੰਡਰ-11, 13, 15, 17 ਤੇ -19 `ਚ ਲੜਕੇ, ਲੜਕਿਆਂ ਸਿੰਗਲ ਅਤੇ ਡਬਲ ਵਿੱਚ ਕਈ ਮੈਡਲ ਜਿੱਤ ਕੇ ਮਾਲੇਰਕੋਟਲਾ ਦਾ ਨਾਂ ਰੋਸ਼ਨ ਕੀਤਾ।ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਸਿੰਗਲ ਮੁਕਾਬਲਿਆਂ `ਚ ਅੰਡਰ-11 `ਚ ਸਾਦੀਆ ਸ਼ੇਖ ਨੇ ਪਹਿਲਾ ਤੇ ਅੰਗਮਿਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਇਸੇ ਤਰ੍ਹਾਂ ਅੰਡਰ-13 `ਚ ਲੀਜ਼ਾ ਟਾਂਕ ਨੇ ਪਹਿਲਾ, ਅੰਡਰ-15 `ਚ ਅੰਗਰੀਮਾ ਰਿਸ਼ੀ ਨੇ ਪਹਿਲਾ, ਤੇ ਇਪਸ਼ੀਤਾ ਜੋਸ਼ੀ ਨੇ ਦੂਜੀ ਦੂਜਾ, ਅੰਡਰ-17 `ਚ ਇਕਾਦੀਪ ਕੌਰ ਨੇ ਪਹਿਲਾ ਤੇ ਮੈਧਾ ਨੇ ਦੂਜੀ, ਅੰਡਰ-19 `ਚ ਅਨਮੋਲ ਨੇ ਪਹਿਲਾ ਤੇ ਸ਼ਹਿਨੀਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਮੈਡਮ ਸ਼ਕੂਰਾ ਬੇਗਮ ਨੇ ਅੱਗੇ ਦੱਸਿਆ ਕਿ ਲੜਕੀਆਂ ਸਿੰਗਲ `ਚ ਅਨਮੋਲ ਨੇ ਪਹਿਲਾ ਤੇ ਅਨਮ ਚੋਹਾਨ ਨੇ ਦੂਜਾ, ਲੜਕੀਆਂ ਡਬਲ `ਚ ਅਮਨਜੋਤ ਕੌਰ ਤੇ ਅਨਮ ਚੋਹਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਲੜਕੀਆਂ ਡਬਲ `ਚ ਅੰਡਰ-19 `ਚ ਅਨਮੋਲ ਤੇ ਸ਼ਹਿਨੀਲਾ ਨੇ ਪਹਿਲਾ, ਅੰਡਰ-17 ਡਬਲ `ਚ ਮੈਧਾ ਜੈਨ ਤੇ ਇਕਾਦੀਪ ਕੌਰ ਨੇ ਪਹਿਲਾ, ਅੰਡਰ-15 ਡਬਲ `ਚ ਚਾਹਤ ਟਾਂਕ ਤੇ ਇਪਸ਼ੀਤਾ ਜੋਸ਼ੀ ਨੇ ਪਹਿਲਾ, ਅੰਡਰ-11 ਡਬਲ `ਚ ਸਾਦੀਆ ਸ਼ੇਖ ਤੇ ਅੰਗਮਿਆ ਰਿਸ਼ੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੇ ਸਿੰਗਲ ਅੰਡਰ-11 `ਚ ਅਭਿਮੁਕਤ ਰਿਸ਼ੀ ਨੇ ਦੂਜਾ, ਅੰਡਰ-15 `ਚ ਵੀਰ ਇੰਦਰ ਸਿੰਘ ਨੇ ਦੂਜਾ, ਅੰਡਰ-17 `ਚ ਵੀਰ ਇੰਦਰ ਸਿੰਘ ਬਡਿੰਗ ਨੇ ਪਹਿਲਾ, ਅੰਡਰ-19 `ਚ ਪਰਮਵੀਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਡਮ ਸ਼ਕੂਰਾਂ ਨੇ ਦੱਸਿਆ ਕਿ ਮੈਨਜ਼ ਸਿੰਗਲ `ਚ ਮੁਹੰਮਦ ਸੁਲਤਾਨ ਨੇ ਦੂਜਾ ਸਥਾਨ ਤੇ ਲੜਕਿਆਂ ਡਬਲ `ਚ ਮੁਹੰਮਦ ਸੁਲਤਾਨ ਤੇ ਪਰਮਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕੇ ਡਬਲ ਅੰਡਰ-19 `ਚ ਪਰਮਵੀਰ ਸਿੰਘ ਤੇ ਆਕਿਫ ਨੇ ਪਹਿਲਾ, ਅੰਡਰ-17 `ਚ ਆਤਿਫ ਲਤੀਫ ਤੇ ਲਵਨੀਸ਼ ਗਰਗ ਨੇ ਪਹਿਲਾ, ਅੰਡਰ-15 `ਚ ਵੀਰ ਇੰਦਰ ਸਿੰਘ ਤੇ ਹਰਵਿੰਦਰ ਸਿੰਘ ਨੇ ਪਹਿਲਾ, ਅੰਡਰ-11 `ਚ ਅਭਿਮੁਕਤ ਤੇ ਪ੍ਰਥਮ ਗੋਇਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮਿਕਸ ਡਬਲ `ਚ ਪਰਮਵੀਰ ਸਿੰਘ ਤੇ ਅਨਮੋਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਲੇਰਕੋਟਲਾ ਦਾ ਨਾਮ ਰੋਸ਼ਨ ਕੀਤਾ।ਉਕਤ ਖਿਡਾਰੀਆਂ ਦੇ ਮਾਲੇਰਕੋਟਲਾ ਪਹੁੰਚਣ ਤੇ ਸ਼ਹਿਰ ਨਿਵਾਸੀਆਂ ਨੇ ਭਰਵਾ ਸਵਾਗਤ ਕੀਤਾ ਅਤੇ ਇਸ ਜਿੱਤ ਦਾ ਸਿਹਰਾ ਕੋਚ ਸ਼ਕੂਰਾਂ ਬੇਗਮ ਦੇ ਸਿਰ ਬੰਨਦਿਆਂ ਕਿਹਾ ਕਿ ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਹੀ ਇਹ ਪੁਜੀਸ਼ਨਾਂ ਪ੍ਰਾਪਤ ਹੋ ਸਕੀਆਂ ਹਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media