Monday, October 5, 2026

ਬੰਨਾਵਾਲਾ ਦਾ ਕ੍ਰਿਕਟ ਟੂਰਨਾਂਮੈਂਟ ਸਮਾਪਤ

PPN010708
ਫਾਜਿਲਕਾ, 1  ਜੁਲਾਈ  (ਵਿਨੀਤ ਅਰੋੜਾ) –  ਬਾਪੂ ਖੁਸ਼ਦਿਲ ਸਪੋਰਟਸ ਕਲੱਬ ਪਿੰਡ ਬੰਨਾਂਵਾਲਾ ਵੱਲੋਂ ਦਸਵਾਂ ਕ੍ਰਿਕਟ ਟੂਰਨਾਂਮੈਂਟ ਕਰਵਾਇਆ ਗਿਆ। ਇਸ ਟੂਰਨਾਂਮੈਂਟ ਵਿਚ ੪੫ ਟੀਮਾਂ ਨੇ ਭਾਗ ਲਿਆ। ਫਾਇਨਲ ਮੈਚ ਪਿੰਡ ਮੋੜ ਤੇ ਬੰਨਾਂਵਾਲਾ ਦੀ ਟੀਮ ਵਿਚਕਾਰ ਹੋਇਆ। ਜਿਸ ਵਿਚ ਮੋੜ ਦੀ ਟੀਮ ੧੦੩ ਸਕੋਰ ਬਣਾ ਕੇ ਬੰਨਾਂਵਾ ਤੋਂ ੫ ਸਕੋਰ ਦੇ ਫਰਕ ਨਾਲ ਜੇਤੂ ਰਹੀ। ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਸਰਪੰਚ ਮਹਿਤਾਬ ਸਿੰਘ ਅਤੇ ਬਿੰਦੂ ਬੰਨਾਂਵਾਲਾ ਪ੍ਰਧਾਨ ਭਾਜਪਾ ਸਪੋਰਟਸ ਸੈੱਲ ਮੰਡੀ ਅਰਨੀਵਾਲਾ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਸਿੰਘ ਬਰਾੜ ਪ੍ਰਧਾਨ ਸਹਿਕਾਰੀ ਸਭਾ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ ਬਰਾੜ, ਗਗਨ ਬਰਾੜ, ਗੁਰਦੀਪ ਸਿੰਘ ਮਾਨ , ਮਨਦੀਪ ਸਿੰਘ ਮਾਨ, ਨਿਸ਼ਾਨ ਸਿੰਘ ਅਤੇ ਲਖਵੀਰ ਸਿੰਘ ਤੋਂ ਇਲਾਵਾ ਟੂਰਨਾਂਮੈਂਟ ਕਮੇਟੀ ਦੇ ਮੈਂਬਰ ਜਸਦੀਪ ਮਾਨ, ਬੱਬੂ, ਕਰਨਾ, ਗੁਰਵਿੰਦਰ, ਗੋਪੀ, ਹਰਜੀਤ , ਕਾਕਾ, ਗਗਨ ਮੰਨਣ ਅਤੇ ਅਰਸ਼ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply