ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ 12ਵੀਂ ਬੋਰਡ ਦੀ ਪ੍ਰੀਖਿਆ ਦੇ ਨਤੀਜਿਆਂ ’ਚ ਸ਼ਾਨਦਾਰ ਉਪਲਬੱਧੀ ਹਾਸਲ ਕਰ ਕੇ 100 ਫ਼ੀਸਦੀ ਨਤੀਜਾ ਹਾਸਲ ਕੀਤਾ ਹੈ। ਸਕੂਲ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਮੇਧਾ ਦੇਵਗਨ ਨੇ 92.2, ਕਾਮਰਸ ਦੀ ਮੇਘਾ ਅਤੇ ਆਰਟਸ ਦੇ ਸਾਹਿਲ 89.4 ਅਤੇ ਨਾਨ-ਮੈਡੀਕਲ ਦੀ ਪਵਨੀਤ ਕੌਰ ਨੇ 89.2 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਕੂਲ ਪ੍ਰਿੰਸੀਪਲ ਅਤੇ ਉਕਤ ਸਟਾਫ਼ ਨੂੰ ਸ਼ਾਨਦਾਰ ਨਤੀਜੇ ’ਤੇ ਵਧਾਈ ਅਤੇ ਕਿਹਾ ਕਿ ਉਕਤ ਪ੍ਰਿੰਸੀਪਲ ਦੀ ਅਗਵਾਈ ’ਚ ਸਕੂਲ ਸਫ਼ਲਤਾਪੂਰਵਕ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਦਵਿੰਦਰ ਕੌਰ ਸੰਧੂ ਵਿਦਿਆਰਥੀਆਂ ਦੀ ਇਸ ਉਪਲਬੱਧੀ ’ਤੇ ਵਧਾਈ ਦਿੰਦਿਆ ਦੱਸਿਆ ਕਿ ਸਾਇੰਸ ਗਰੁੱਪ ’ਚ ਅਜ਼ਮਤ ਢਿੱਲੋਂ ਅਤੇ ਜਸ਼ਨਪ੍ਰੀਤ ਕੌਰ ਨੇ 84.6 ਅੰਕਾਂ ਨਾਲ ਤੀਸਰਾ, ਕਾਮਰਸ ਗਰੁੱਪ ’ਚ ਪੂਰਵੀ ਨੇ 86.8 ਅੰਕ ਨਾਲ ਦੂਸਰਾ ਅਤੇ ਹਰਸ਼ਪ੍ਰੀਤ ਕੌਰ 70.4 ਨਾਲ ਤੀਸਰਾ, ਆਰਟ ਗਰੁੱਪ ’ਚ ਅਮਰਜੀਤ ਕੌਰ 80.8 ਫ਼ੀਸਦੀ ਅੰਕ ਨਾਲ ਦੂਸਰਾ ਅਤੇ ਰਾਘਵ ਨੇ 75 ਪ੍ਰਤੀਸ਼ਤ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਕੂਲ ’ਚ ਬਿਜਨਸ ਸਟੱਡੀ ਅਤੇ ਚਿੱਤਰਕਾਰ ਵਿਸ਼ੇ ’ਚ ਬਹੁਤ ਸਾਰੇ ਵਿਦਿਆਰਥੀਆਂ ਨੇ 100 ਫ਼ੀਸਦੀ ਅੰਕ ਹਾਸਲ ਕੀਤੇ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥਣ ਪਵਨੀਤ ਕੌਰ ਨੇ ਪੇਟਿੰਗ ’ਚ 100, ਜਸ਼ਨਪ੍ਰੀਤ ਨੇ ਫ਼ਿਜ਼ੀਕਲ ਐਜ਼ੂਕੇਸ਼ਨ ’ਚ 99, ਸਾਹਿਲ ਨੇ ਇਕਨਾਮਿਕਸ ’ਚ 95, ਬਿਜਨਸ ਸਟੱਡੀਸ ’ਚ ਪੂਰਵੀ ਨੇ 95, ਪੋਲੀਟੀਕਲ ਸਾਇੰਸ ’ਚ ਅਮਰਜੀਤ ਕੌਰ ਨੇ 94, ਮੇਘਾ ਨੇ ਇੰਗਲਿਸ਼ ’ਚ 93, ਗਣਿਤ ’ਚ ਪਵਨੀਤ ਕੌਰ ਨੇ 93 ਅਤੇ ਅਕਾਊਂਟੈਂਸੀ ’ਚ ਮੇਘਾ ਨੇ 91 ਫ਼ੀਸਦੀ ਅੰਕ ਹਾਸਲ ਕੀਤੇ ਹਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media