ਸਮਰਾਲਾ 01 ਜੂਨ (ਪੰਜਾਬ ਪੋਸਟ- ਕੰਗ) – ਨੰਬਰਦਾਰ ਐਸੋਸੀਏਸ਼ਨ (ਰਜਿ: 253) ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ ਹੋਈ।ਜਿਸ
ਵਿੱਚ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਸਭ ਤੋਂ ਪਹਿਲੇ ਮਤੇ ਵਿੱਚ ਨੰਬਰਦਾਰਾਂ ਦਾ ਮਾਰਚ, ਅ੍ਰਪੈਲ ਅਤੇ ਮਈ 2017 ਦਾ ਮਾਣਭੱਤਾ ਜਲਦੀ ਤੋਂ ਜਲਦੀ ਪਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਨਿਗੂਣੇ ਮਾਣਭੱਤੇ ਨੂੰ ਵਧਾ ਕੇ 5000 ਰੁਪਏ ਮਹੀਨਾ ਕੀਤਾ ਜਾਵੇ ਤਾਂ ਜੋ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜਾਰਾ ਚੱਲ ਸਕੇ।ਇੱਕ ਹੋਰ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਅੰਦਰ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਜਲਦੀ ਤੋਂ ਜਲਦੀ ਕੀਤਾ ਜਾਵੇ, ਤਾਂ ਜੋ ਨੰਬਰਦਾਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ।ਇਸ ਮੀਟਿੰਗ ਦੌਰਾਨ ਇੱਕ ਹੋਰ ਅਹਿਮ ਮਤਾ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਸਰਕਾਰ ਵੱਲੋਂ ਬਣਾਏ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਹੁੰਦੀ ਪਰੇਸ਼ਾਨੀ ਨੂੰ ਰੋਕਿਆ ਜਾਵੇ ਡਰਾਈਵਿੰਗ ਲਾਈਸੈਂਸ ਜੋ ਸੇਵਾ ਕੇਂਦਰ ਲੁਧਿਆਣਾ ਵਿਖੇ ਬਣਾਏ ਜਾਂਦੇ ਹਨ, ਉਥੇ ਲੋਕਾਂ ਨੂੰ ਫੋਟੋ ਤੋਂ ਬਾਅਦ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਡਰਾਈਵਿੰਗ ਲਾਈਸੈਂਸ ਘਰਾਂ ਵਿੱਚ ਪਹੁੰਚਦੇ ਹਨ। ਇਸ ਤਰ੍ਹਾਂ ਆਮ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਤਰ੍ਹਾਂ ਇਨ੍ਹਾਂ ਕੇਂਦਰਾਂ ਦਾ ਨਾਂ ਸੇਵਾ ਕੇਂਦਰ ਰੱਖਿਆ ਗਿਆ ਹੈ, ਤਾਂ ਇਨ੍ਹਾਂ ਕੇਂਦਰਾਂ ਦੇ ਨਾਂ ਨੂੰ ਮੁੱਖ ਰੱਖਦੇ ਹੋਏ ਆਮ ਲੋਕਾਂ ਨੂੰ ਸਹੂਲਤ ਵੀ ਇਨ੍ਹਾਂ ਦੇ ਨਾਂ ਵਾਂਗ ਹੀ ਦਿੱਤੀ ਜਾਵੇ। ਜੇਕਰ ਸਰਕਾਰ ਇਨ੍ਹਾਂ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ ਵਧੀਆ ਸਹੂਲਤ ਨਹੀਂ ਦੇ ਸਕਦੀ, ਤਾਂ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਪ੍ਰਧਾਨ, ਜਸਪਾਲ ਸਿੰਘ ਨੰਬਰਦਾਰ ਸਰਵਰਪੁਰ, ਰਣਜੀਤ ਸਿੰਘ ਢਿੱਲਵਾਂ, ਪ੍ਰਕਾਸ਼ ਸਿੰਘ ਢੰਡੇ, ਭੁਪਿੰਦਰ ਸਿੰਘ ਕੋਟਲਾ ਸਮਸ਼ਪੁਰ, ਸਿਕੰਦਰ ਸਿੰਘ ਲੋਪੋਂ, ਮੇਵਾ ਸਿੰਘ ਮੰਜਾਲੀ ਕਲਾਂ, ਹਰਬੰਸ ਸਿੰਘ ਨੰਬਰਦਾਰ ਬੌਂਦਲੀ, ਜੰਗ ਸਿੰਘ ਭੰਗਲਾਂ, ਤਰਲੋਕ ਸਿੰਘ ਮੱਲ ਮਾਜਰਾ, ਰਘਵੀਰ ਸਿੰਘ ਗਗੜਾ, ਗੁਰਮੇਲ ਸਿੰਘ ਰੋਹਲਾ, ਦਰਬਾਰਾ ਸਿੰਘ ਮਾਦਪੁਰ, ਇਕਬਾਲ ਸਿੰਘ ਬੰਬ, ਦਲਜੀਤ ਸਿੰਘ ਮੁਤਿਓਂ, ਸਵਿੰਦਰਪਾਲ ਸਿੰਘ ਲੱਲ ਕਲਾਂ ਆਦਿ ਨੰਬਰਦਾਰ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media