ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਵੱਲੋ ਜਿਲ੍ਹਾ ਅੰਮ੍ਰਿਤਸਰ ਨੂੰ ਹਰਾ ਭਰਾ ਕਰਨ ਦੇ ਦਿੱਤੇ ਗਏ ਸੱਦੇ ਨੂੰ ਧਿਆਨ ਵਿਚ
ਰੱਖਦੇ ਹੋਏ ਜਿਲ੍ਹਾ ਸਿੱਖਿਆ ਅਫਸਰ (ਐ.ਸਿ), ਸਲਵਿੰਦਰ ਸਿੰਘ ਸਮਰਾ ਵਾਤਾਵਰਨ ਦੇ ਬਚਾਅ ਲਈ ਬੱਚਿਆਂ ਤੇ ਅਧਿਆਪਕਾਂ ਨੂੰ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ ਅਤੇ ਬੂਟੇ ਵੰਡ ਕੇ ਉਹਨਾਂ ਨੂੰ ਸਕੂਲ, ਘਰ ਅਤੇ ਆਲੇ ਦੁਆਲੇ ਨੂੰ ਹਰਿਆਂ ਭਰਿਆ ਬਣਾਉਣ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਭੀਲੋਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਚੌਗਾਵਾਂ ਬਲਾਕ ਤਰਸਿੱਕਾ ਵਿਖੇ ਗਏ।ਸਰਕਾਰੀ ਪ੍ਰਾਇਮਰੀ ਸਕੂਲ ਭੀਲੋਵਾਲ ਵੱਲ਼ੋ ਆਪਣੇ ਪੱਧਰ ਤੇ ਸਮਰ ਕੈਂਪ ਲਗਾਇਆ ਗਿਆ ਜਿਸ ਦੀ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਵੱਲੋ ਸਕੂਲ ਅਧਿਆਪਕਾ ਦੀ ਪ੍ਰਸੰਸ਼ਾ ਕੀਤੀ।ਇਸ ਕੈਂਪ ਵਿਚ ਬੱਚਿਆ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਅਤੇ ਇਨਾਮ ਵੰਡੇ ਗਏ।ਇਸ ਦੌਰਾਨ ਦੋਨਾਂ ਸਕੂਲਾਂ ਵਿਚ ਜਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਵੱਲੋ ਵਾਤਾਵਰਨ ਨੂੰ ਬਚਾਉਣ ਲਈ ਸਕੂਲਾ ਵਿਚ ਬੂਟੇ ਲਗਾਏ ਅਤੇ ਆਪਣੇ ਹੱਥੀ ਵਿਦਿਆਰਥੀਆ ਨੂੰ ਵੀ ਬੂਟੇੇ ਵੰਡੇੇ। ਇਸ ਮੌਕੇ ਬੀ.ਈ.ਈ.ਓ ਸਤਨਾਮ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ ਭੀਲੋਵਾਲ ਸਾਬਕਾ ਚੇਅਰਮੈਨ, ਸੀ.ਐਚ.ਟੀ ਅਮਰਜੀਤ ਕੌਰ, ਸਕੂਲ ਮੁੱਖੀ ਗੁਰਪ੍ਰੀਤ ਕੌਰ, ਸਰਬਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਰਾਜਬੀਰ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media