ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) -ਭਾਰਤ ਸਰਕਾਰ ਦੇ ਕਬਾਇਲੀ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ੍ਰੀਮਤੀ ਲੀਨਾ ਨਾਇਰ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿਸ਼ੇਸ ਦੌਰੇ ’ਤੇ ਆਏ।ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਥੇ ਬਣਾਏ ਗਏ ਗੋਲਡਨ ਟੈਂਪਲ ਪਲਾਜੇ ਦੇ ਜਮੀਨਦੋਜ਼ ਹਿੱਸੇ ਵਿਚ ਬਣਾਈਆਂ ਗਈਆਂ ਗੈਲਰੀਆਂ ਅਤੇ ਉਥੇ ਵਿਖਾਏ ਜਾਂਦੇ ਸਿੱਖ ਇਤਹਾਸ ਨੂੰ ਵੇਖਿਆ।ਇਸ ਮਗਰੋਂ ਉਹਨਾਂ ਨੇ ਜਲਿਆਂ ਵਾਲਾ ਬਾਗ, ਦੇਸ਼ ਦੀ ਵੰਡ ਬਾਰੇ ਬਣੇ ਮਿਊਜੀਅਮ, ਕਿਲ੍ਹਾ ਗੋਬਿੰਦਗੜ੍ਹ, ਵਾਹਗਾ ਬਾਰਡਰ ਦਾ ਦੌਰਾ ਕੀਤਾ।ਅੰਮ੍ਰਿਤਸਰ ਸ਼ਹਿਰ ਦੀ ਵਿਰਾਸਤੀ ਦਿੱਖ ਵੇਖ ਕੇ ਉਨਾਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਉਹ ਭਾਰਤ ਸਰਕਾਰ ਵੱਲੋਂ ਵੱਖ-ਵੱਖ ਕਬੀਲਿਆਂ ਬਾਰੇ ਬਣਾਏ ਜਾਣ ਵਾਲੇ ਅਜਾਇਬ ਘਰ ਲਈ ਯੋਜਨਾਬੰਦੀ ਦੇ ਵਿਚਾਰ ਨਾਲ ਅੰਮ੍ਰਿਤਸਰ ਆਏ ਸਨ ਅਤੇ ਇਥੇ ਕੀਤੇ ਗਏ ਕੰਮਾਂ ਅਤੇ ਦੇਸ਼ ਦੀ ਵੰਡ ਬਾਰੇ ਬਣ ਰਹੇ ਮਿਊਜੀਅਮ ਤੋਂ ਉਨਾਂ ਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ।ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇਸ਼ ਦੀ ਵਿਰਾਸਤ ਨੂੰ ਸਾਂਭਣ ਦੇ ਉਪਰਾਲੇ ਕਰ ਰਹੀ ਹੈ ਅਤੇ ਕਬੀਲਿਆਂ ਬਾਰੇ ਬਣਾਇਆ ਜਾਣ ਵਾਲਾ ਅਜਾਇਬ ਘਰ ਇਸੇ ਸੋਚ ਦਾ ਇਕ ਹਿੱਸਾ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media