ਪਠਾਨਕੋਟ, 2 ਜੂਨ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਆਇਓਡੀਨ ਡੈਫੀਸੈਨਸੀ ਡਿਸਆਡਰਸ ਕੰਟਰੋਲ
ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਪਠਾਨਕੋਟ ਦੇ ਟਰੇਨਿੰਗ ਹਾਲ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਦੀ ਪ੍ਰਧਾਨਗੀ ਹੇਠ ਆਇਓਡੀਨ ਦੀ ਮੱਹਤਤਾ ਸੰਬਧੀ ਵਰਕਸ਼ਾਪ-ਕਮ-ਟਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ੍ਵ ਜਿਸ ਵਿੱਚ ਡਾ. ਐਸ.ਪੀ ਸੁਰੀਲਾ ਸਟੇਟ ਐਡਵਾਈਜ਼ਰ ਅਤੇ ਜਸਵੀਰ ਸਿੰਘ ਬੈਂਸ ਸਟੇਟ ਪ੍ਰੋਗਰਾਮ ਕੋਆਰਡੀਨੇਟਰ ਆਈ.ਡੀ.ਡੀ ਸੈਲ, ਚੰਡੀਗੜ ਤੋ ਵਿਸ਼ੇਸ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਹੋਏ।
ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਐਸ ਬੈਂਸ ਨੇ ਆਇਓਡੀਨ-ਯੁਕਤ ਲੂਣ ਕੀ ਹੈ, ਇਸ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਇਨਾਂ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨਾਂ ਕਿਹਾ ਕਿ ਆਇਓਡੀਨ ਇੱਕ ਕੁਦਰਤੀ ਤੱਤ ਹੈ, ਜੋ ਮਨੁੱਖੀ ਸਰੀਰ ਦੀ ਤੰਦਰੁਸਤੀ ਲਈ ਬਹੁਤ ਜਰੂਰੀ ਹੈ।ਸਾਡੇ ਸ਼ਰੀਰ ਦੀਆਂ ਕੁੱਝ ਮਹੱਤਵਪੂਰਣ ਕਿਰਿਆਂਵਾਂ ਆਇਓਡੀਨ ਤੇ ਨਿਰਭਰ ਹਨ। ਆਇਓਡੀਨ ਨੂੰ ਅਸੀਂ ਲੂਣ ਦੇ ਰੂਪ ਵਿੱਚ ਲੈ ਸਕਦੈ ਹਾਂ।ਇਹ ਲੂਣ ਆਮ ਲੂਣ ਹੀ ਹੁੰਦਾ ਹੈ ਜਿਸ ਵਿੱਚ ਥੋੜ੍ਹੀ ਜਿਹੀ ਆਇਓਡੀਨ ਮਿਲਾ ਦਿੱਤੀ ਜਾਂਦੀ ਹੈ, ਜਿਸ ਦੀ ਵਰਤੋਂ ਸ਼ਰੀਰ ਵਿੱਚ ਆਇਓਡੀਨ ਦੀ ਘਾਟ ਨੁੂੰ ਰੋਕਣ ਲਈ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਜੇਕਰ ਇਸ ਦੀ ਕਮੀ ਸ਼ਰੀਰ ਵਿੱਚ ਆ ਜਾਵੇ ਤਾਂ ਮਾਨਸਿਕ ਵਿਕਾਸ ਹਮੇਸ਼ਾਂ ਲਈ ਰੁੱੱੱਕ ਸਕਦਾ ਹੈ।ਇਸ ਦੀ ਘਾਟ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਮੁੱਖ ਤੌਰ ਤੇ ਗਿੱਲ੍ਹੜ ਰੋਗ ਤੋਂ ਇਲਾਵਾ ਬੋਲਾਪਨ, ਅੱਖਾਂ ਦਾ ਟੇਡਾਪਨ ਅਤੇ ਗਰਭਵਤੀ ਮਾਵਾਂ ਦੇ ਬੱਚੇ ਮੰਦਬੁੱਧੀ ਤੇ ਸਰੀਰਕ ਤੌਰ ਤੇ ਕਮਜੌਰ ਪੈਦਾ ਹੁੰਦੇ ਹਨ।ਇਹਨਾਂ ਬੀਮਾਰੀਆਂ ਤੋਂ ਬੱਚਣ ਲਈ ਸਾਨੂੰ ਹਮੇਸ਼ਾਂ ਚੜਦੇ ਸੂਰਜ ਦੇ ਨਿਸ਼ਾਨ ਵਾਲਾ ਆਇਓਡੀਨ ਵਾਲਾ ਨਮਕ ਹੀ ਵਰਤਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਾਨੂੰ ਆਪਣਾ ਅਤੇ ਆਪਣੇ ਬੱਚਿਆ ਦੇ ਸ਼ਰੀਰਕ, ਮਾਨਸਿਕ ਅਤੇ ਬੋਧਿਕ ਵਿਕਾਸ ਲਈ ਆਇਓਡੀਨ ਯੁਕਤ ਲੂਣ ਹੀ ਵਰਤੋ ਕਰਨੀ ਚਾਹੀਦਾ ਹੈ।
ਇਸ ਮੌਕੇ ਹਾਜ਼ਰ ਡਾ. ਸੁਰੀਲਾ ਨੇ ਮਨੁਖੀ ਸਰੀਰ ਲਈ ਆਇਓਡੀਨ ਦੀ ਮਾਤਰਾ ਬਾਰੇ ਦੱਸਿਆ ਕਿ ਸਾਨੂੰ ਰੋਜ਼ਾਨਾਂ 150 ਮਾਈਕੋਗ੍ਰਾਮ ਮਤਲਬ ਸੂਈ ਦੀ ਨੋਕ ਦੇ ਬਰਾਬਰ ਆਇਓਡੀਨ ਲੈਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਜੀਵਨ ਭਰ ਲਈ ਇੱਕ ਛੋਟੇ ਜਿਹੇ ਚਮਚੇ ਤੋਂ ਵੀ ਘੱਟ ਆਇਓਡੀਨ ਚਾਹੀਦੀ ਹੈ।ਗਰਭਵਤੀ ਮਾਵਾਂ ਨੂੰ ਇਸ ਦੀ ਮਾਤਰਾ 200 ਮਾਈਕੋਗਾ੍ਰਮ ਰੋਜ਼ਾਨਾ ਖਾਣੇ ਵਿੱਚ ਲੈਣੇ ਚਾਹੀਦੀ ਹੈ। ਇਸ ਲਈ ਸਾਰਿਆਂ ਨੂੰ ਆਇਓਡਾਈਜ਼ਡ ਭਰਪੂਰ ਨਮਕ ਹੀ ਵਰਤਣਾ ਚਾਹੀਦਾ ਹੈ, ਅਤੇ ਇਸ ਨੂੰ ਬੰਦ ਡੱਬੇ ਵਿੱਚ ਪਾ ਕੇ ਰੱਖਣਾ ਚਾਹੀਦਾ ਹੈ। ਇਸ ਨੂੰ ਜਿਆਦਾ ਧੁੱਪ ਅਤੇ ਸਿੱਲ ਵਾਲੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ 6 ਮਹੀਨਿਆਂ ਵਿੱਚ ਕਰ ਲੈਣੀ ਚਾਹੀਦੀ ਹੈ।
ਅੰਤ ਵਿੱਚ ਸ਼੍ਰੀ ਜੈ.ਐਸ ਬੈਂਸ ਨੇ ਸਟੈਂਡਰਡ ਓਪਰਟਿੰਗ ਪ੍ਰੋਸਿਜਰਜ਼ ਅਤੇ ਲੂਣ ਵਿੱਚ ਆਇਓਡੀਨ ਦੀ ਮਾਤਰਾ ਚੈਕ ਕਰਨ ਲਈ ਸਾਲਟ ਟੈਸਟਿੰਗ ਕਿੱਟਸ ਦੀ ਵਰਤੋਂ ਕਰਨ ਬਾਰੇ ਬਲਾਕਾਂ ਤੋਂ ਆਏ ਫੀਲਡ ਸਟਾਫ ਨੂੰ ਟਰੇਨਿੰਗ ਦਿੱਤੀ।ਉਨਾਂ ਕਿਹਾ ਕਿ ਜੇਕਰ ਆਨ ਸਪੋਟ ਸਾਲਟ ਟੈਸਟਿੰਗ ਕਿੱਟਸ ਲੂਣ ਦਾ ਰੰਗ ਨੀਲਾ ਹੋ ਜਾਵੇ ਤਾਂ ਇਸ ਦਾ ਮਤਲਬ ਲੂਣ ਦੇ ਸੈਂਪਲ ਵਿੱਚ ਆਇਓਡੀਨ ਦੀ ਮਾਤਰਾ ਸਹੀ ਹੈ ਤੇ ਜੇਕਰ ਲੂਣ ਵਿੱਚ ਕੋਈ ਰੰਗ ਨਹੀਂ ਆਉਂਦਾ ਤਾਂ ਇਸ ਦਾ ਮਤਲਬ ਲੂਣ ਦੇ ਸੈਂਪਲ ਵਿੱਚ ਆਇਓਡੀਨ ਨਹੀ ਹੈ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਸ਼ੁਸੀਲ ਡੋਗਰਾ ਤੋਂ ਇਲਾਵਾ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਕੇਸ਼ ਸਰਪਾਲ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਣ ਸੋਹਲ, ਜਿਲਾ੍ਹ ਡੈਂਟਲ ਅਫਸਰ ਡਾ. ਡੌਲੀ ਅਗਰਵਾਲ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੋਰ,ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ, ਬਲਾਕਾਂ ਤੋਂ ਆਏ ਮੈਡੀਕਲ ਅਫਸਰ ਆਦਿ ਹਾਜਿਰ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media