Sunday, August 30, 2026

ਕਿਸਾਨਾਂ ਨੂੰ ਜ਼ਮੀਨ ਦੀ ਕੁਰਕੀ ਦੇ ਖਤਰੇ ਤੋਂ ਮਿਲਿਆ ਛੁਟਕਾਰਾ

ਚੌਕ ਮਹਿਤਾ, 2 ਜੂਨ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਨੇ ਕਿਸਾਨਾਂ ਵੀਰਾਂ ਦਾ ਦਿਲ ਜਿੱਤਿਆ ਧਾਰਾ 67-ਏ ਰੱਦ ਕਰਕੇ ਜੋ ਕਿਸਾਨ ਵੀਰਾਂ ਨੂੰ ਜ਼ਮੀਨ ਦੀ ਕੁਰਕੀ ਹੋਣ ਦੇ

U

ਡਰ ਤੋਂ ਅਜ਼ਾਦੀ ਤੇ ਆਤਮ ਹੱਤਿਆਵਾਂ ਰੋਕਣ ਵਾਲਾ ਕਾਰਗਰ ਕਦਮ ਸਾਬਤ ਹੋਵੇਗਾ ਤੇੇ ਅੱਜ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਭਰਪੂਰ ਸ਼ਲਾਘਾ ਕਰਦਿਆਂ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨ ਵੀਰਾਂ ਲਈ ਕੈਪਟਨ ਸਰਕਾਰ ਬਹੁੁਤ ਵੱਡੀ ਰਾਹਤ ਲੈੈ ਕੇੇ ਆਈ ਹੈ ਪੰਜਾਬ ਸਹਿਕਾਰੀ ਸਭਾਵਾਂ ਐਕਟ 1961 ਦੀ ਧਾਰਾ 67-ਏ ਨੂੰ ਖ਼ਤਮ ਕਰਕੇ ਇੱਕ ਇਤਿਹਾਸਕ ਫੈਸਲਾ ਕੀਤਾ ਹੈ ਜੋ ਕਿਸਾਨਾਂ ਲਈ ਰਾਹਤ ਲੈ ਕੇ ਆਵੇਗਾ।ਇਸ ਮੌਕੇ ਬਲਕਾਰ ਸਿੰਘ ਤਰਸਿੱਕਾ, ਬਾਬਾ ਚਰਨ ਸਿੰਘ ਤਰਸਿੱਕਾ, ਮੈਂਬਰ ਪੰਚਾਇਤ ਅਜਾਇਬ ਸਿੰਘ ਤਰਸਿੱਕਾ, ਗੁਰਬਚਨ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਸਾਧਪੁਰ, ਸੁਖਜੀਤ ਸਿੰਘ ਸੈਦੋ ਲੇਲ੍ਹ, ਪਲਵਿੰਦਰ ਸਿੰਘ ਖੁਜਾਲਾ,ਬਲਜੀਤ ਸਿੰਘ ਸਰਾਂ, ਕੈੈਪਟਨ ਸਿੰਘ ਬੁਲਾਰਾ ਆਦਿ ਹਾਜ਼ਿਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply