Thursday, October 8, 2026

ਸਮਰਾਲਾ ’ਚ 18ਵਾਂ ਵਿਸ਼ਾਲ ਭਗਵਤੀ ਜਾਗਰਣ 6 ਜੂਨ ਨੂੰ

ਦੀਪਕ ਰੋਪੜ ਵਾਲਾ, ਸ਼ਾਹ ਸਿਸਟਰ ਮੋਗੇ ਵਾਲੇ ਕਰਨਗੇ ਮਾਤਾ ਦਾ ਗੁਣਗਾਣ
ਸਮਰਾਲਾ, 3 ਜੂਨ (ਪੰਜਾਬ ਪੋਸਟ ਬਿਊਰੋ) – ਮਾਨ ਵੈਲਫੇਅਰ ਕਲੱਬ ਬੌਂਦਲ ਰੋਡ, ਮਾਨੂੰਨਗਰ ਸਮਰਾਲਾ ਵੱਲੋਂ 18ਵਾਂ ਵਿਸ਼ਾਲ ਭਗਵਤੀ ਜਾਗਰਣ 6 ਜੂਨ ਨੂੰ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਮਾਤਾ ਦੀ ਪਵਿੱਤਰ ਜੋਤ 5 ਜੂਨ ਨੂੰ ਸ਼ਾਮ ਦੇ ਚਾਰ ਵਜੇ ਦੁਰਗਾ ਮੰਦਿਰ ਸਮਰਾਲਾ ਤੋਂ ਸੋਭਾ ਯਾਤਰਾ ਦੇ ਰੂਪ ਵਿੱਚ ਧੂਮਧਾਮ ਨਾਲ ਲਿਆਂਦੀ ਜਾਵੇਗੀ।6 ਜੂਨ ਨੂੰ ਦੀਪਕ (ਰੋਪੜ ਵਾਲੇ), ਸ਼ਾਹ ਸਿਸਟਰਜ਼ (ਮੋਗੇ ਵਾਲੇ) ਐਂਡ ਪਾਰਟੀ ਸਾਰੀ ਰਾਤ ਮਾਤਾ ਦਾ ਗੁਣਗਾਣ ਕਰਨਗੇ।ਇਸ ਜਾਗਰਣ ਵਿੱਚ ਇਲਾਕੇ ਦੀ ਪ੍ਰਮੁੱਖ ਸਖਸ਼ੀਅਤਾਂ ਜਿਨ੍ਹਾਂ ਵਿੱਚ ਧਾਰਮਿਕ, ਰਾਜਨੀਤਕ, ਸਮਾਜਿਕ ਜਥੇਬੰਦੀਆਂ ਇਸ ਜਾਗਰਣ ਵਿੱਚ ਸ਼ਿਰਕਤ ਕਰਨਗੀਆਂ।ਭੰਡਾਰਾ ਅਤੁੱਟ ਵਰਤੇਗਾ ਅਤੇ ਮਾਤਾ ਦਾ ਭਵਨ ਦੇਖਣਯੋਗ ਹੋਵੇਗਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply