Saturday, October 10, 2026

ਫਾਰਮਾਸਿਸਟਾਂ ਵਲੋਂ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਸਪੰਨ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਰਾਜ ਫਾਰਮਸਿਸਟ ਐਸੋਸੀਏਸ਼ਨ ਜਿਲ੍ਹਾ ਬਠਿੰਡਾ ਦੀ ਚੋਣ ਪ੍ਰਕਿਰਿਆ ਸੁਖਵਿੰਦਰਪਾਲ ਸ਼ਰਮਾਂ ਸੂਬਾ ਅਬਜਰਵਰ ਦੀ ਨਿਗਰਾਨੀ ਹੇਠ ਹੋਈ। ਚੋਣ ਪ੍ਰਕਿਰਿਆ ਮੀਟਿੱਗ ਵਿਚ ਜਿਲ੍ਹਾ ਬਠਿੰਡਾ ਵਿਚ ਤਾਇਨਾਤ ਚੀਫ ਫਾਰਮਾਮਿਸਟ ਗ੍ਰੇਡ-1,ਗ੍ਰੇਡ-2 ਅਤੇ ਸਮੂਹ ਫਾਰਮਾਸਿਸਟਾਂ ਨੇ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ।ਜਿਸ ਵਿਚ ਪਵਨ ਕੁਮਾਰ ਸਿੰਗਲਾ ਰਾਮਪੁਰਾ ਪ੍ਰਧਾਨ, ਸੁਖਮੰਦਰ ਸਿੰਘ ਸਿੱਧੂ ਜਨਰਲ ਸਕੱਤਰ, ਜਗਦੀਪ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਰਵਿੰਦਰ ਗੋਇਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਵਿੱਤ ਸਕੱਤਰ, ਸਤਪਾਲ ਗਰਗ ਮੁੱਖ ਸਲਾਹਕਾਰ, ਕਮਲ ਪ੍ਰਕਾਸ਼ ਗੁਪਤਾ ਆਡੀਟਰ, ਚਰਨਜੀਤ ਸਿੰਘ, ਜਥੇਬੰਦਕ ਸਕੱਤਰ, ਬਲਵੰਤ ਸਿੰਘ ਰਾਮਪੁਰਾ ਪ੍ਰਚਾਰ ਸਕੱਤਰ ਅਤੇ ਹਰਗੋਬਿੰਦ ਸ਼ੇਖਪੂਰੀਆਂ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।ਮੀਟਿਗ ਵਿਚ ਜਿਲ੍ਹਾ ਬਠਿੰਡਾ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਚ ਕੰਮ ਕਰਦੇ ਚੀਫ ਫਾਰਮਾਸਿਸਟ ਅਤੇ ਫਾਰਮਾਮਿਸਟਾਂ ਨੇ ਭਾਗ ਲਿਆ।ਪ੍ਰੈਸ ਨੂੰ ਇਹ ਜਾਣਕਾਰੀ ਸੁਖਮੰਦਰ ਸਿੰਘ ਸਿੱਧੂ ਵਲੋਂ ਦਿੱਤੀ ਗਈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply