ਬਠਿੰਡਾ, 4 ਜੂਨ (ਪੰਜਾਬ ਪੋਸਟ – ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀ.ਬੀ.ਐਸ.ਈ ਦੁਆਰਾ ਘੋਸ਼ਿਤ ਕੀਤੇ ਗਏ, ਦਸਵੀ ਕਲਾਸ ਦੇ ਨਤੀਜੇ ਵਿਚ

ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤ੍ਹਰਾਂ ਇਸ ਸਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਵਾਰ 86 ਵਿਦਿਆਰਥੀਆਂ ਨੇ ਬੋਰਡ ਦੀ ਪ੍ਰੀਖਿਆ ਦਿੱਤੀ ਜਿੰਨ੍ਹਾਂ ਵਿਚੋ ਅੱਠ ਬੱਚਿਆਂ ਨੇ ਸੀ.ਜੀ.ਪੀ.ਏ 10 ਹਾਸਲ ਕੀਤਾ, ਜਿਹਨਾਂ ਦੇ ਨਾਮ ਹਨ ਪਰਮਵੀਰ, ਗੁਰਲੀਨ, ਰਮਨਦੀਪ, ਮੱਹਿਕ, ਵੰਸ਼ਿਕਾ, ਪਲਕ, ਸੁਖਮਨਜੋਤ ਸਿੰਘ ਅਤੇ ਨਵਜੋਤ ਕੋਰ ਅੱਠ ਬੱਚਿਆਂ ਨੇ ਸੀ.ਜੀ.ਪੀ.ਏ 9.8 ਹਾਸਲ ਕੀਤਾ, ਜਿਹਨਾ ਦੇ ਨਾਮ ਹਨ ਸੁਖਮਨੀ, ਹੈਰਿਤ, ਅਯੁਕਸੀ, ਰਤਨਜੋਤ, ਊਦੈ, ਹਸਨੀਤ, ਕਸ਼ਿਸ਼ ਅਤੇ ਨਿਹਾ ਹਨ। ਵਿਦਿਆਰਥੀਆਂ ਨੇ 9.0 ਤਂੋ ਜਿਆਦਾ ਸੀ.ਜੀ.ਪੀ.ਏ ਹਾਸ਼ਲ ਕਰਕੇ ਸਕੂਲ ਦਾ ਨਾਮ ਰੋਸਨ ਕੀਤਾ।ਸਕੂਲ ਦੇ ਮੈਨੇਜਿੰਗ ਡਾਇਰੈਟਰ ਪ੍ਰੋ;ਐਮ.ਐਲ.ਅਰੋੜਾ, ਪ੍ਰਧਾਨ ਡਾ. ਦੀਪਕ ਅਰੋੜਾ, ਪ੍ਰਿੰਸੀਪਲ ਮੈਡਮ ਅੰਜੂ ਡੋਗਰਾ, ਵਾਈਸ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ, ਜੀਵਨ ਸਿੰਘ ਸੰਧੂ ਅਤੇ ਸਮੂਹ ਸਟਾਫ ਨੇ ਸਾਰੇ ਵਿਦਿਆਰਥੀਆਂ ਅਤੇ ਉਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਕਿਹਾ ਆਉਣ ਵਾਲੇ ਸਮੇ ਵਿੱਚ ਤਰੱਕੀਆ ਕਰਨ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ।
Punjab Post Daily Online Newspaper & Print Media