ਅੰਮ੍ਰਿਤ ਕੋਰ ਨੂੰ ਖੇਡ ਤੇ ਮਾਨਸੀ ਖੰਨਾਂ ਨੂੰ ਸੱਭਿਆਚਾਰ ਵਿੰਗ ਦੀ ਸੌਂਪੀ ਜਿੰਮੇਵਾਰੀ
ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ- ਸੰਧੂ) – ਹੋਣਹਾਰ ਤੇ ਉਦਮੀ ਧੀਆਂ ਦਾ ਮਾਨ ਸਨਮਾਨ ਕਰਨ ਦੇ ਵਿਚ ਲੱਗੀ ਸਿਰਮੋਰ ਮਹਿਲਾ ਸਮਾਜ ਸੇਵੀ ਸੰਸਥਾ ‘‘ਮਾਣ
ਧੀਆਂ ਤੇ’’ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਦੇ ਢਾਂਚੇ ਨੂੰ ਹੋਰ ਵੀ ਮਜਬੂਤ ਕਰਨ ਲਈ ਅੱਜ ਦੋ ਹੋਰ ਮਹਿਲਾ ਵਿੰਗਾਂ ਦੀਆਂ ਇਕਾਈਆਂ ਸਪੋਰਟਸ ਵਿੰਗ ਤੇ ਸਭਿਆਚਾਰਕ ਵਿੰਗ ਸਥਾਪਤ ਕੀਤਾ ਗਿਆ ਹੈ।ਇਸ ਸਬੰਧੀ ਸੰਸਥਾ ਦੇ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ ਪਾਸਪੋਰਟ ਅਫਸਰ ਜਲੰਧਰ, ਚੇਅਰਪਰਸਨ ਤਹਿਸੀਲਦਾਰ ਰੋਬਨਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਜਰੂਰੀ ਮੀਟਿੰਗ ਸ਼੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ (ਨਜ਼ਦੀਕ ਜੀ.ਐਨ.ਡੀ.ਯੂ) ਵਿਖੇ ਐਮ.ਡੀ ਡਾ: ਐਲਐਸ ਰਾਜਨ ਤੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਸੰਪੰਨ ਹੋਈ। ਜਿਸ ਦੋਰਾਨ ਸਰਬ ਸੰਮਤੀ ਦੇ ਨਾਲ ਉਘੀ ਸਮਾਜ ਸੇਵਿਕਾ ਮੈਡਮ ਅੰਮ੍ਰਿਤ ਕੋਰ ਨੂੰ ਸੰਸਥਾ ਦੇ ਸਪੋਰਟਸ ਵਿੰਗ ਤੇ ਸੱਭਿਆਚਾਰਕ ਪ੍ਰਮੋਟਰ ਮੈਡਮ ਮਾਨਸੀ ਖੰਨਾ ਨੂੰ ਸੰਸਥਾ ਦੇ ਸੱਭਿਆਚਾਰਕ ਵਿੰਗ ਦੇ ਇੰਚਾਰਜ ਦੀ ਅਹਿਮ ਜਿੰਮੇਦਾਰੀ ਸੌਂਪੀ ਗਈ ਹੈ। ਜਦੋਂ ਕਿ ਮੈਂਬਰਾਂ ਦੇ ਵਿਚ ਦੀਪਿਕਾ, ਦਮਨਪ੍ਰੀਤ ਕੋਰ, ਕੋਮਲ ਕਾਲੀਆ, ਨਿਧੀ ਭਾਟੀਆ, ਪੂਜਾ, ਹਰਪ੍ਰੀਤ ਕੋਰ, ਬਲਵਿੰਦਰ ਕੋਰ ਆਦਿ ਨੂੰ ਬਤੋਰ ਮੈਂਬਰ ਸ਼ਾਮਲ ਕੀਤਾ ਗਿਆ ਹੈ। ਇਸ ਮੋਕੇ ਗੁਰਿੰਦਰ ਸਿੰਘ ਮੱਟੂ ਨੇ ਦੱਸਿਆ ਕਿ 22 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸੰਸਥਾ ਦੇ ਹੋਣ ਵਾਲੇ 15ਵੇਂ ਰਾਜ ਪੱਧਰੀ ਸਲਾਨਾ ਸਨਮਾਨ ਸਮਾਰੋਹ ਸਬੰਧੀ ਜਿਥੇ ਵਿਚਾਰ ਵਿਟਾਂਦਰਾ ਕਰਨਾ ਜਰੂਰੀ ਹੈ, ਉਥੇ ਇਸ ਦੀ ਸਫਲਤਾ ਨੂੰ ਲੈ ਕੇ ਵੱਖ ਵੱਖ ਕਮੇਟੀਆਂ ਦਾ ਗਠਨ ਕਰਨਾ ਵੀ ਸਮੇਂ ਦੀ ਲੋੜ ਹੈ।ਉਨ੍ਹਾ ਕਿਹਾ ਕਿ ਅੱਜ ਦੀਆਂ ਨਿਯੁੱਕਤੀਆਂ ਉਸੇ ਸਿਲਸਿਲੇ ਦਾ ਹਿੱਸਾ ਹਨ ਤੇ ਇਨ੍ਹਾਂ ਵਿੰਗ ਇੰਚਾਰਜਾਂ ਤੇ ਮੈਂਬਰਾਂ ਦੇ ਵਲੋਂ ਮਾਨ ਸਨਮਾਨ ਤੋਂ ਵਾਂਝੀਆਂ ਅਤੇ ਅਣਗੋਲੀਆਂ ਧੀਆਂ ਦੀ ਤਲਾਸ਼ ਕਰਕੇ 15ਵੇਂ ਰਾਜ ਪੱਧਰੀ ਸਲਾਨਾ ਸਮਾਰੋਹ ਵਿਚ ਸ਼ਮੂਲੀਅਤ ਕਰਵਾਈ ਜਾਵੇਗੀ।ਇਸ ਮੋਕੇ ਅਹੁਦੇਦਾਰਾਂ ਨੂੰ ਨਿਯੁੱਕਤੀ ਪੱਤਰ ਵੀ ਤਕਸੀਮ ਕੀਤੇ ਗਏ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media