Saturday, October 10, 2026

ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਵੱਲੋਂ ਬਠਿੰਡਾ ਜੋਨ ਦੀ ਪਲੇਠੀ ਕਾਨਫਰੰਸ

ਬਠਿੰਡਾ, 4 ਜੂਨ (ਪੰਜਾਬ ਪੋਸਟ  ਅਵਤਾਰ ਸ਼ਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਵੱਲੋਂ ਇਕ ਪੈਲੇਸ ਵਿਖੇ ਬਠਿੰਡਾ PPN0406201709ਜੋਨ ਦੀ ਪਲੇਠੀ ਕਾਨਫਰੰਸ ਨੂੰ ਸਟਾਫ ਫੈਡਰੇਸ਼ਨ ਅਤੇ ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਇੰਪਲਾਈਜ਼ ਦੇ ਜਰਨਲ ਸਕੱਤਰ ਤੇ ਯੂ.ਐਫ.ਬੀ.ਯੂ ਦੇ ਕਨਵੀਨਰ ਸੰਜੀਵ ਬੰਦਲਿਸ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਤੋਂ ਐਸ.ਬੀ.ਆਈ ਤੇ ਸਹਿਯੋਗੀ ਬੈਂਕਾਂ ਦੇ ਰੇਲੇਵੇਂ ਤੋਂ ਬਾਅਦ ਮੁਲਾਜਮਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਚੇਚੇ ਯਤਨ ਕੀਤੇ ਤੇ ਕੀਤੇ ਜਾਂਦੇ ਰਹਿਣਗੇ। ਸਹਿਯੋਗੀ ਬੈਂਕਾਂ ਦੇ ਸਟਾਫ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਐਸੋਸੀਏਸ਼ਨ ਵੱਲੋਂ ਉਨ੍ਹਾਂ ਦੇ ਮਸਲਿਆਂ ਖਾਸ ਤੌਰ ਤੇ ਕੈਰੀਅਰ ਪ੍ਰੋਗਰੇਸ਼ਨ ਸਕੀਮ ਨੂੰ ਲਾਗੂ ਕਰਵਾ ਦਿੱਤੀ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਮੈਨੇਜਮੈਂਟ ਵਲੋਂ ਆਨਾਕਾਨੀ ਹੋਈ ਤਾਂ ਮੰਗਾਂ ਖਾਤਰ ਐਸੋਸੀਏਸ਼ਨ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟੇਗੀ।ਇਡੀਅਨ ਬੈਂਕਸ ਐਸੋਸੀਏਸ਼ਨ ਕੋਲ ਤਨਖਾਹਾਂ ਸੋਧਣ ਦਾ ਮਾਮਲਾ ਵੀ ਉਠਾਇਆ ਜਾਏਗਾ। ਮਹਿਗਾਈ ਦੇ ਅਨੁਪਾਤ ’ਚ ਤਨਖਾਹਾਂ ਨਹੀਂ ਵਧਾਈਆਂ ਗਈਆਂ ਹਨ, ਬੈਂਕ ਮੁਲਾਜਮ ਆਰਥਿਕ ਤੰਗੀ ਦੇ ਦੌਰ ਚੋਂ ਗੁਜ਼ਰ ਰਹੇ ਹਨ। ਬੈਂਕ ਸਟਾਫ ਤੇ ਦਿਨੋ ਦਿਨ ਕੰਮ ਦਾ ਬੋਝ ਵਧਾਇਆ, ਜੱਥੇਬੰਦੀ ਵਲੋਂ ਪੰਜ ਦਿਨਾਂ ਦਾ ਹਫਤਾ ਕਰਵਾਉਣ ਅਤੇ ਨਵੀਂ ਭਰਤੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੀਆਂ ਆਰਥਿਕ ਨੀਤੀਆਂ ਤਹਿਤ ਬੈਂਕਾਂ ’ਚ ਆਊਟਸੋਰਸਿੰਗ ਤੇ ਨਿੱਜੀਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਬਲਕਿ ਪਾਰਟ ਟਾਈਮ ਕਾਮਿਆਂ ਨੂੰ ਫੁੱਲ ਟਾਈਮ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਅੰਤ ਵਿੱਚ ਸਟਾਫ ਨੂੰ ਮੰਗਾਂ ਤੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ।
ਇਸ ਕਾਨਫਰੰਸ ਦੀ ਪ੍ਰਧਾਨਗੀ ਐਸੋਸੀਏਸ਼ਨ ਦਾ ਪ੍ਰਧਾਨ ਐਚ.ਬੀ.ਐਸ.ਬਤਰਾ ਵਲੋਂ ਬਠਿੰਡਾ ਜੋਨ ਦੇ ਡੀ.ਜੀ.ਐਮ.ਅਨੁਜ ਭਟਨਾਗਰ ਅਤੇ ਆਰ.ਬੀ.ਓ.ਬਠਿੰਡਾ-1 ਦੇ ਏ.ਜੀ.ਐਮ.ਸੁਰੇਸ਼ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਜਿੰਨ੍ਹਾਂ ਐਸੋਸੀਏਸ਼ਨ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।ਇਸ ਮੌਕੇ ਐਚ.ਬੀ.ਐਸ.ਬਤਰਾ ਨੇ ਐਸੋਸੀਏਸ਼ਨ ਦਾ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਦੱਸਿਆ ਤੇ ਮੁਲਾਜਮ ਹਿੱਤਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਐਸ.ਬੀ.ਆਈ ਸਟਾਫ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ।ਇੰਨ੍ਹਾਂ ’ਚ ਡਿਪਟੀ ਜਰਨਲ ਸਕੱਤਰ ਗੁਲਸ਼ਨ ਓਬਰਾਏ ਤੇ ਅਸਿਸਟੈਂਟ ਜਰਨਲ ਸਕੱਤਰ ਦਲੀਪ ਕੁਮਾਰ ਤੇ ਪਰਮਜੀਤ ਸਿੰਘ ਤੋਂ ਇਲਾਵਾ ਰੀਜਨ  ਵਨ  ਦੇ ਰੀਜਨਲ ਸਕੱਤਰ ਮੋਹਿਤ ਵਰਮਾ,ਜੋਨਲ ਸਕੱਤਰ ਮਨਦੀਪ ਕੁਮਾਰ,ਰੀਜਨ ਟੂ ਦੇ ਰੀਜਨਲ ਸਕੱਤਰ ਰਕੇਸ਼ ਜੈਨ,ਜੋਨਲ ਸਕੱਤਰ ਨਵਤੇਜ ਸਿੰਘ, ਰੀਜਨਲ ਤਿੰਨ ਦੇ ਰੀਜਨਲ ਸਕੱਤਰ ਰਮਨਦੀਪ ਸਿੰਘ,ਜੋਨਲ ਸਕੱਤਰ ਨਵਨੀਤ ਕੁਮਾਰ ,ਰੀਜਨ 4 ਦੇ ਰੀਜਨਲ ਸਕੱਤਰ ਕਰਨੇਸ਼ ਮਿੱਤਲ ,ਜੋਨਲ ਸਕੱਤਰ ਪੂਨਮ ਗੋਇਲ ਤੇ ਕਰਨ ਸਿੰਗਲਾ ਅਤੇ ਰੀਜਨ 5 ਦੇ ਰੀਜਨਲ ਸਕੱਤਰ ਸੱਤ ਨਰਾਇਣ ਬਾਂਗਾ ਤੇ ਜੋਨਲ ਸਕੱਤਰ ਵਿਨੋਦ ਮਲਹੋਤਰਾ ਸ਼ਾਮਲ ਹਨ। ਗੁਲਸ਼ਨ ਉਬਰਾਏ ਨੇ ਕਾਨਫਰੰਸ ਦੇ ਮੰਤਵ ਅਤੇ ਲੋੜਾਂ ਸਬੰਧੀ ਚਾਨਣਾ ਪਾਇਆ।ਇਸ ਮੌਕੇ ਐਸੋਸੀਏਸ਼ਨ ਦੇ ਬਠਿੰਡਾ, ਫਰੀਦਕੋਟ, ਫਿਰੋਜਪੁਰ, ਮੋਗਾ, ਫਾਜਿਲਕਾ ਅਤੇ ਤਰਨਤਾਰਨ ਜਿਲ੍ਹਿਆਂ ਦੇ ਮੈਂਬਰ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply