4 ਜੁਲਾਈ ਨੂੰ ਜਿਲਾ ਹੈਕੁਆਟਰਾਂ ਤੇ ਮਾਸਟਰ ਕੇਡਰ ਕਰੇਗਾ ਮੀਟਿੰਗਾਂ
ਬਟਾਲਾ, 2 ਜੁਲਾਈ (ਨਰਿੰਦਰ ਬਰਨਾਲ)- ਆਪਣੇ ਹੱਕਾਂ ਤੇ ਫਰਜਾਂ ਤੋ ਜਾਣੂ ਤੇ ਸਿਖਿਆ ਸੁਧਾਰਾਂ ਵਾਸਤੇ ਲੜ ਰਹੀ ਜਥੇਬੰਦੀ ਦੇ ਅਹੁਦੇਦਾਰਾਂ ਗੁਰਪ੍ਰੀਤ ਸਿੰਘ ਰਿਆੜ ਸੂਬਾ ਪ੍ਰਧਾਂਨ ਤੇ ਉਪ ਪ੍ਰਧਾਨ ਬਲਦੇਵ ਸਿੰਘ ਬੁਟਰ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਆਪਣੈ ਵਾਦਿਆਂ ਤੋ ਭੱਜ ਰਹੀ ਹੈ ਕਿਉਂ ਕਿ ਸਾਬਕਾ ਸਿਖਿਆ ਮੰਤਰਰੀ ਮਾਨਯੋਗ ਸਿਕੰਦਰ ਸਿੰਘ ਮਲੂਕਾ,ਮੈਡਮ ਅੰਜਲੀ ਭਾਵੜਾਂ, ਡੀ ਪੀ ਆਈ ਸ੍ਰੀ ਕਮਲ ਗਰਗ ਨਾਲ ਵਾਰ ਵਾਰ ਹੋਈਆਂ ਮਾਸਟਰ ਕੇਡਰ ਦੀਆਂ ਮੀਟਿੰੰਗਾਂ ਵਿਚ ਯੂਨੀਅਨ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਭਰ ਦੇ ਸਕੂਲਾਂ ਵਿਚ ਪ੍ਰਿੰਸੀਪਲਾਂ , ਮੁੱਖ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰ ਦਿਤੀਆ ਜਾਣਗੀਆਂ ਪਰ ਜੂਨ 2014 ਦੀਆਂ ਛੂੱਟੀਆਂ ਬੀਤ ਜਾਣ ਦੇ ਬਾਵਜੂਦ ਵੀ ਹਜਾਰਾਂ ਸਕੂਲ ਮੁਖੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਤੇ ਪੰਜਾਬ ਦੀ ਨੌਜਵਾਨੀ ਦਾ ਨੁਕਸਾਨ ਹੋਈ ਜਾ ਰਿਹਾ ਹੈ। ਸਿਖਿਆ ਨੀਤੀ 2003 ਨੂੰ ਮੁਕੰਮਲ ਰੂਪ ਵਿਚ ਲਾਗੂ ਕਰਨ ਬਾਰੇ ਵੀ ਪਿਛਲੀਆਂ ਮੀਟਿੰਗਾਂ ਵਿਚ ਆਸ ਬੱਝੀ ਸੀ ਕਿ ਇਸ ਨੂੰ ਪੂਰਨ ਰੂਪ ਵਿਚ ਲਾਗੂ ਕਰਕੇ ਸਿਖਿਆ ਵਿਭਾਗ ਦੋ ਵਿੰਗ ਬਣਾ ਦਿਤੇ ਜਾਣਗੇ ਜਿਸ ਤਹਿਤ ਪਹਿਲੀ ਤੋ ਅੱਠਵੀ ਐਲੀਮੈਟਰੀ ਵਿੰਗ ਤੇ ਨੌਵੀ ਤੋਂ ਬਾਰਵੀ ਸੈਕੰਡਰੀ ਵਿੰਗ ਬਣਾ 2003 ਕੇ ਸਿਖਿਆ ਨੀਤੀ ਲਾਗੂ ਕਰ ਦਿਤੀ ਜਾਵੇ ੇ । ਪਰ ਹੇਠਲੇ ਪੱਧਰ ਤੇ ਅਜਿਹਾ ਸਿਰਫ ਕਾਗਜਾਂ ਵਿਚ ਹੀ ਹੋਇਆ ਹੈ। ਸਰਕਾਰ ਦਾ ਫਰਜ ਬਣਦਾ ਹੈ ਕਿ ਸਿਖਿਆ ਨੀਤੀ 2003 ਨੂੰ ਇੰਨ ਬਿੰਨ ਲਾਗੂ ਕੀਤਾ ਜਾਵੇ। ਪਰ ਅਜੇ ਵੀ ਪੰਜਾਬ ਦੇ ਸੰਕੈਡਰੀ ਸਕੂਲਾਂ ਵਿਚ ਹਜਾਰਾਂ ਦੀ ਲੈਕਚਰਾਰ ਦੀਆਂ ਵੱਖ ਵੱਖ ਵਿਸ਼ਿਆਂ ਦੀ ਅਸਾਮੀਆਂ ਖਾਲੀ ਹਨ।ਮਿਡਲ ਸਕੂਲਾਂ ਵਿਚ ਮੁਖ ਅਧਿਆਪਕਾਂ ਦੀਆ ਅਸਾਮੀਆਂ ਸਾਰੀਆਂ ਹੀ ਖਾਲੀ ਪਈਆਂ ਹਨ। ਇਹਨਾ ਸਭ ਮੀਟਿੰਗਾਂ ਵਿਚ ਉਠਾਏ ਮੁੱਦਿਆਂ ਨੂੰ ਪੂਰਿਆਂ ਨਾਂ ਹੁੰਦਿਆਂ ਵੇਖ ਕਿ ਪਤਾ ਲੱਗਦਾ ਹੈ ਸਰਕਾਰ ਮਾਸਟਰ ਕੇਡਰ ਨਾਲ ਕੀਤੇ ਵਾਦਿਆਂ ਤੋ ਭੱਜਦੀ ਨਜਰ ਆ ਰਹੀ ਹੈ, ਮਾਸਟਰ ਕੇਡਰ ਵਰਗ ਦੀਆਂ ਹੱਕੀ ਮੰਗਾਂ, 4.9.2014 ਦੇ ਅਗਲੇ ਸਟੈਪ ਵਿਚ ਦੇਣਾ, ਮੁਖ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ ਤਰੱਕੀਆਂ , 89 ਦਿਨਾਂ ਤੇ ਸੇਵਾ ਨਿਭਾ ਚੁੱਕੇ ਅਧਿਆਪਕਾ ਨੂੰ ਕੱਟੀਆਂ ਗਈਆਂ ਤਰੱਕੀਆਂ ਦਾ ਲਾਭ ਨਾਂ ਦੇਣਾ, ਮਹਿੰਗਾਈ ਭੱਤੇ ਨੂੰ ਕੇਂਦਰ ਨਾਂਲੋ ਡੀ ਲਿੰਕ ਕਰਨ, ਪੰਜਾਬ ਭਰ ਦੇ ਖਜਾਨੇ ਆਨ ਲਾਈਨ ਹੋਣ ਦੇ ਬਾਵਜੂਦ ਵੀ ਤਨਖਾਹਾਂ ਦਾ ਲਗਾਤਾਰ ਨਾ ਮਿਲਣਾ ਤੇ ਹੋਰ ਹੱਕੀ ਮੰਗਾਂ ਦੀ ਸਰਕਾਰ ਤੱਕ ਅਵਾਜ ਪਹੁੰਚਾਊਣ ਲਈ ਮਾਸਟਰ ਕੇਡਰ ਯੂਨੀਅਨ ਪੰਜਾਬ ਜਿਲਾ ਪੱਧਰੀ ਮੀਟਿੰਗਾਂ ਵਿਚ ਆਪਣੀਆ ਹੱਕੀ ਮੰਗਾਂ ਤੇ ਵਿਚਾਰ ਵਟਾਦਰਾ ਕਰਨ ਵਾਸਤੇ 4 ਜੁਲਾਈ ਦਿਨ ਸੁਕਰਵਾਰ ਨੂੰ ਸਾਰੇ ਜਿਲਿਆਂ ਵਿਚ ਬਾਅਦ ਦੁਪਹਿਰ ੩ ਵਜੇ ਮੀਟਿੰਗਾਂ ਕਰੇਗੀ। ਜਿਸ ਵਿਚ ਸੰਘਰਸ ਦੀ ਰਣਨੀਤੀ ਤਿਆਰ ਕਰਨ ਜਥੇਬੰਦੀ ਨੂੰ ਮਜਬੂਤ ਕਰਨ ਸਰਕਾਰ ਵਿਰੁਧ ਅਗਲੇ ਐਕਸਨ ਉਲੀਕਣ ਵਾਸਤੇ ਵਿਚਾਰ ਵਿਟਾਦਰਾ ਕੀਤਾ ਜਾਵੇਗਾ। ਪ੍ਰੈਸ ਨੋਟ ਜਾਰੀ ਕਰਨ ਵਾਲਿਆਂ ਵਿਚ ਵਸਿੰਗਟਨ ਸਿੰੰਘ ਜਰਨਰ ਸਕੱਤਰ ,ਵਿਤ ਸਕੱਤਰ ਜਗਜੀਤ ਸਿੰਘ, ਹਰਵਿੰਦਰ ਸਿੰਘ ਊਪਲ, ਦਲਵਿੰਦਰਜੀਤ ਸਿੰਘ ਗਿਲ, ਸਮਸੇਰ ਸਿੰਘ ਕਾਹਲੋ, ਕੁਲਵਿੰਦਰ ਸਿੰੰਘ ਸਿਧੂ,ਪ੍ਰਭਜਿੰਦਰ ਸਿੰਘ ,ਰਮਨ ਕੁਮਾਰ,ਸੁਨੀਤਾ ਸਿੰਘ, ਮਨਜਿੰਦਰ ਸਿੰੰਘ ਤਰਨ ਤਾਰਨ, ਹਰਬੰਸ ਲਾਲ, ਰਣਜੀਤ ਸਿੰਘ ਵਿਰਕ ਕਪੂਰਥਲਾ, ਹਰਭਜਨ ਸਿੰਘ ਹੁਸਿਆਰਪੁਰ,ਬਲਜੀਤ ਸਿੰਘ ਸੰਗਰੂਰ,ਹਰਸੇਵਕ ਸਿੰਘ, ਬਲਜਿੰਦਰ ਸਿੰਘ ਮੋਗਾ,ਹਰਮਿੰਦਰ ਸਿੰਘ ਦੁਰੇਜਾ ਫਾਜਿਲਕਾ, ੁਨੀਤਾ ਸਿੰਘ ਪਟਿਆਲਾ, ਨਰਿੰਦਰ ਸਿੰਘ, ਗੁਰਮੀਤ ਸਿੰਘ ਪਾਰੋਵਾਲ ਪ੍ਰਿਤਪਾਲ ਸਿਘ ਬਠਿੰੰਡਾ, ਕਰਮਜੀਤ ਸਿੰਘ ਫਤਿਗੜ ਸਾਹਿਬ, ਮਹਿੰਦਰ ਸਿੰਘ ਰਾਣਾ ਰੋਪੜ, ਹਰਪ੍ਰੀਤ ਸਿੰਘ ਖੁੰਡਾ, ਹਰਦੀਪ ਸਿੰਘ ਸੰਗਰੁਰ, ਆਦਿ ਹਾਜਰ ਸਨ।