Wednesday, March 18, 2026

ਬਲਾਕ ਵੇਰਕਾ `ਚ ਖੇਤੀਬਾੜੀ ਵਿਭਾਗ ਨੇ ਵਾਹ ਦਿੱਤਾ ਅਗੇਤਾ ਲਾਇਆ ਝੋਨਾ

ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਅੰਮਿ੍ਰਤਸਰ ਕਮਲਦੀਪ ਸਿੰਘ ਸੰਘਾ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੰਜਾਬ PPN1106201702ਪ੍ਰੀਜਰਵੇਸ਼ਨ ਆਫ ਸਬ ਸੋਆਇਲ ਵਾਟਰ ਐਕਟ 2009 ਅਧੀਨ ਕਿਸਾਨ ਝੋਨੇ ਦੀ ਲਵਾਈ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਹੀ ਕਰ ਸਕਦੇ ਹਨ, ਜੋ ਵੀ ਕਿਸਾਨ ਇਸ ਤੋਂ ਪਹਿਲਾਂ ਝੋਨੇ ਦੀ ਬਿਜਾਈ ਕਰਨਗੇ, ਉਨਾਂ ਦਾ ਝੋਨਾ ਵਾਹ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅਗੇਤਾ ਝੋਨਾ ਲਗਾਉਣ ਵਾਲੇ ਕਿਸਾਨ ਦਾ ਬਿਜਲੀ ਕੁਨੈਕਸ਼ਨ ਵੀ ਇਸ ਐਕਟ ਅਧੀਨ ਕੱਟਿਆ ਜਾ ਸਕਦਾ ਹੈ ਅਤੇ ਉਸਨੂੰ ਜੁਰਮਾਨਾ ਵੀ ਪਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਅਗੇਤਾ ਝੋਨਾ ਲਗਾਉਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾਂਦਾ ਹੈ, ਜਿਸ ਨੂੰ ਬਚਾਉਣ ਦੀ ਵੱਡੀ ਲੋੜ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਤੈਅ ਕੀਤੇ ਗਏ ਸਮੇਂ ਤੋਂ ਪਹਿਲਾਂ ਝੋਨਾ ਕਿਸੇ ਵੀ ਹਾਲਤ ਵਿਚ ਨਾ ਲਗਾਉਣ।
ਮੁੱਖ ਖੇਤੀਬਾੜੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਅੱਜ ਬਲਾਕ ਵੇਰਕਾ ਦੇ ਕਿਸਾਨ ਹਰਜੀਤ ਸਿੰਘ ਜੈਲਦਾਰ, ਜਿਸ ਨੇ 15 ਜੂਨ ਤੋਂ ਪਹਿਲਾਂ ਝੋਨੇ ਦੀ ਲਗਾਈ ਕਰ ਦਿੱਤੀ ਸੀ, ਦਾ ਝੋਨਾ ਸਬੰਧਤ ਬਲਾਕ ਦੇ ਖੇਤੀਬਾੜੀ ਵਿਕਾਸ ਅਧਿਕਾਰੀ ਵੱਲੋਂ ਵਾਹ ਦਿੱਤਾ ਗਿਆ।ਉਨਾਂ ਦੱਸਿਆ ਕਿ ਖੁਸ਼ੀ ਅਤੇ ਤਸੱਲੀ ਇਸ ਗੱਲ ਦੀ ਹੈ ਕਿ ਜਾਗਰੂਕ ਕਿਸਾਨ ਇਸ ਗੱਲ ਨੂੰ ਸਮਝ ਚੁੱਕੇ ਹਨ ਅਤੇ ਅੱਜ ਵਾਹੇ ਗਏ ਝੋਨੇ ਦੀ ਸੂਚਨਾ ਵੀ ਕਿਸੇ ਜਾਗਰੂਕ ਕਿਸਾਨ ਨੇ ਹੀ ਖੇਤੀ ਵਿਭਾਗ ਨੂੰ ਦਿੱਤੀ ਸੀ, ਜਿਸ ’ਤੇ ਇਹ ਕਾਰਵਾਈ ਕੀਤੀ ਗਈ।ਉਨਾਂ ਦੱਸਿਆ ਕਿ ਜਿਲਾ ਅੰਮਿ੍ਰਤਸਰ ਵਿਚ 1,80,000 ਹੈਕਟੇਅਰ ਰਕਬੇ ਵਿਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਵਿਚੋਂ ਇਸ ਸਾਲ ਇਕ ਲੱਖ ਹੈਕਟੇਅਰ ਰਕਬੇ ਵਿਚ ਝੋਨਾ ਅਤੇ 80000 ਹੈਕਟੇਅਰ ਰਕਬੇ ਵਿਚ ਬਾਸਮਤੀ ਦੀ ਕਾਸ਼ਤ ਦਾ ਅਨੁਮਾਨ ਹੈ। ਉਨਾਂ ਦੱਸਿਆ ਕਿ ਅਗੇਤਾ ਝੋਨਾ ਲਗਾਉਣ ਨਾਲ ਜਿੱਥੇ ਪਾਣੀ ਦੀ ਵੱਧ ਖਪਤ ਹੁੰਦੀ ਹੈ, ਉਥੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੋਣ ਨਾਲ ਸਪਰੇਅ ਦੀ ਖਰਚਾ ਵੱਧ ਜਾਂਦਾ ਹੈ, ਜੋ ਕਿ ਕਿਸਾਨ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬਚਤ ਤੇ ਵੱਧ ਕਮਾਈ ਕਰਨ ਲਈ 15 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply