ਬਟਾਲਾ, 11 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨੀ ਮਾਡਲ ਟਾਊਨ ਦਾ ਬੱਚਾ ਪਵਿਤਰ ਚੰਦ ਸਪੁਤੱਰ ਸੁਖਵਿੰਦਰ ਕੁਮਾਰ ਵਾਸੀ ਬੋਹੜਾ ਵਾਲਾ ਨੂੰ ਇਕ ਤੇਜ ਰਫਤਾਰ ਕਾਰ ਦੀ
ਫੇਟ ਵੱਜਣ ਕਾਰਨ ਜਖਮੀ ਹੋ ਗਿਆ ਸੀ। ਪੁਲਿਸ ਲਾਈਨ ਰੋਡ `ਤੇ ਮਾਸਟਰ ਕਰਿਆਨਾ ਸਟੋਰ ਦੇ ਸਾਹਮਣੇ ਹੋਏ ਹਾਦਸੇ ਵਿੱਚ ਗੰਭੀਰ ਜਖਮੀ ਹੋਏ ਬੱਚੇ ਦਾ ਮੁਹੱਲਾ ਵਾਸੀਆਂ ਨੇ ਅੰਮ੍ਰਿਤਸਰ ਤੋ ਇਲਾਜ ਕਰਵਾਇਆ ਸੀ, ਪਰ ਉਸ ਦੀ ਮੌਤ ਹੋ ਗਈ।ਮਾਡਲ ਟਾਊਟ ਨਿਵਾਸੀਆਂ ਵਲੋ ਮਿਲ ਕੇ ਬੱਚੇ ਦੀ ਆਤਮਿਕ ਸ਼ਾਂਤੀ ਲਈ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ।ਸ੍ਰੀ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਮਾਡਲ ਟਾਉਨ ਵਾਸੀਆਂ ਵਲੋ ਮ੍ਰਿਤਕ ਦੇ ਮਾਤਾ ਪਿਤਾ ਦੀ ਮਾਲੀ ਮਦਦ ਵੀ ਕੀਤੀ ਗਈ।ਜਿਕਰਯੋਗ ਹੈ ਕਿ 17 ਸਾਲਾ ਬੱਚਾ ਮ੍ਰਿਤਕ ਪਵਿਤਰ ਚੰਦ ਆਪਣੇ ਚਾਚਾ ਚਾਚੀ ਕੋਲ ਰਹਿ ਰਿਹਾ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media