Thursday, October 8, 2026

ਜੇ.ਈ.ਈ ਐਡਵਾਂਸ ਦੇ ਨਤੀਜੀਆਂ `ਚ ਫਿਰ ਚਮਕੇ ਫਿਟਜੀ ਦੇ ਵਿਦਿਆਰਥੀ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਜੇ.ਈ.ਈ ਐਡਵਾਂਸ ਦੇ ਐਲਾਨੇ ਗਏ ਨਤੀਜੇ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਫਿਟਜੀ ਦੇ ਵਿਦਿਆਰਥੀਆਂ ਬਾਜ਼ੀ ਮਾਰਦਿਆਂ PPN1206201701ਸ਼ਹਿਰ ਵਿੱਚ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ ।
ਫਿਟਜੀ ਅੰਮ੍ਰਿਤਸਰ ਸੈਂਟਰ ਦੇ ਦਿਨੇਸ਼ ਪਾਨੇਰੀ ਨੇ ਦੱਸਿਆ ਕਿ ਕਿ੍ਰਸ਼ਣਮ ਕਪੂਰ ਨੇ 366 ਵਿੱਚੋਂ 268 ਅੰਕ ਪ੍ਰਾਪਤ ਕਰਕੇ 834 ਆਲ ਇੰਡਿਆ ਰੈਂਕ ਹਾਸਲ ਕੀਤਾ ਹੈ।ਗੌਰੀ ਗੁਪਤਾ ਨੇ 255 ਅੰਕਾਂ ਨਾਲ 1354 ਆਲ ਇੰਡਿਆ ਰੈਂਕ, ਜਤਿਨ ਸ਼ਰਮਾ ਨੇ 248 ਅੰਕ ਲੈ ਕੇ 1752 ਅਤੇ ਅਭੈਜੀਤ ਸਿੰਘ ਸੰਧੂ ਨੇ 248 ਅੰਕ ਪ੍ਰਾਪਤ ਕੀਤੇ ਅਤੇ 1753 ਆਲ ਇੰਡਿਆ ਰੈਂਕ ਹਾਸਲ ਕੀਤਾ ਹੈ।ਉਨਾਂ ਕਿਹਾ ਕਿ ਕਿ੍ਰਸ਼ਣਮ ਕਪੂਰ ਅਤੇ ਗੌਰੀ ਗੁਪਤਾ ਪਿਛਲੇ 6 ਸਾਲ ਤੋਂ ਅਤੇ ਜਤੀਨ ਸ਼ਰਮਾ ਪਿਛਲੇ ਦੋ ਸਾਲ ਤੋਂ ਫਿਟਜੀ ਵਲੋਂ ਕੋਚਿੰਗ ਲੈ ਰਹੇ ਹਨ।
ਦਿਨੇਸ਼ ਪਾਨੇਰੀ ਨੇ ਕਿਹਾ ਕਿ ਫਿਟਜੀ ਅਮਿ੍ਰਤਸਰ ਦੇ ਕੁੱਲ 13 ਵਿਦਿਆਰਥੀਆਂ ਵਿਚੋਂ ਉਕਤ 4 ਤੋਂ ਇਲਾਵਾ ਜਿੰਨਾਂ ਨੇ ਜੇ.ਈ.ਈ ਐਡਵਾਂਸ ਪਾਸ ਕੀਤਾ ਉਨਾਂ ਵਿੱਚ ਵਿਵੇਕ ਕੁਮਾਰ ਵਰਮਾ, ਤੁਸ਼ਾਰ ਮਹਾਜਨ, ਆਯੂਸ਼ ਚੌਧਰੀ, ਅੰਮ੍ਰਿਤਪਾਲ ਸਿੰਘ, ਰਿਧਮ ਗੋਇਲ, ਵਤਸਲ ਗਰੋਵਰ, ਅਨੁਰਾਗ ਕੁਮਾਰ ਸਿੰਘ, ਅਕਸ਼ ਗੁਰਨੈਣ ਸਿੰਘ ਅਤੇ ਏਕਮਜੋਤ ਕੌਰ ਸ਼ਾਮਲ ਹਨ।
ਉਨਾਂ ਕਿਹਾ ਕਿ ਇਹ ਅੱਠਵਾਂ ਸਾਲ ਹੈ, ਜਦੋਂ ਫਿਟਜੀ ਦੇ ਵਿਦਿਆਰਥੀ ਨੇ ਸ਼ਹਿਰ ਵਿੱਚ ਆਈ.ਆਈ.ਟੀ. ਜੇ.ਈ.ਈ / ਜੇ.ਈ.ਈ ਐਡਵਾਂਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਜਾ ਸਾਲ ਹਨ ਜਿਸ ਵਿੱਚ ਸ਼ਹਿਰ ਦੇ ਤਿੰਨੇ ਸਿਖਰ ਰੈਂਕ ਫਿਟਜੀ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ। ਉਨਾਂ ਨੇ ਫਿਟਜੀ ਦੇ ਵਿਦਿਆਰਥੀਆਂ ਅਤੇ ਉਨਾਂ ਦੇ ਪਰਿਵਾਰਿਕ ਮੈਬਰਾਂ ਨੂੰ ਹਾਰਦਿਕ ਵਧਾਈ ਦਿੱਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply