ਧੀਆਂ ਦੇ ਪ੍ਰਤੀ ਸਮਾਜ ਦਾ ਨਜ਼ਰੀਆ ਬਦਲਿਆ ਜਾ ਸਕਦਾ ਹੈ- ਮੈਡਮ ਸੰਧੂ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਦੋਰਾਨ ਸੂਬਾ, ਜਿਲ੍ਹਾ ਤੇ ਸਕੂਲ ਪੱਧਰ ਤੇ ਮੋਹਰੀ ਰਹਿਣ
ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ 88 ਪ੍ਰਤੀਸ਼ਤ ਅੰਕ ਹਾਸਲ ਕਰਨ ਵਾਲੀ ਛੇਹਰਟਾ ਸੀਨੀ: ਸੈਕੰ: ਸਕੂਲ ਦੀ ਦਸਵੀਂ ਦੀ ਵਿਦਿਆਰਥਣ ਪ੍ਰਭਪ੍ਰੀਤ ਕੋਰ ਪੁੱਤਰੀ ਨਰਿੰਦਰ ਸਿੰਘ ਅਤੇ 88 ਪ੍ਰਤੀਸ਼ਤ ਹੀ ਅੰਕ ਹਾਸਲ ਕਰਨ ਵਾਲੀ ਖਾਲਸਾ ਕਾਲਜੀਏਟ ਗਰਲਜ਼ ਸੀਨੀ: ਸੈਕੰ: ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਖੁਸ਼ਬੂ ਪੁੱਤਰੀ ਪ੍ਰਮਜੀਤ ਨੂੰ ਅੰਮ੍ਰਿਤਸਰ ਦੀ ਨਾਮਵਰ ਮਹਿਲਾ ਸਮਾਜ ਸੇਵੀ ਸੰਸਥਾ ‘ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ’ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਤੇ ਸਥਾਨਕ ਸਰਕਦਾ ਅਹੁਦੇਦਾਰ ਮੈਡਮ ਹਰਿੰਦਰ ਕੋਰ ਦੇ ਵਲੋਂ ਸਾਂਝੇ ਤੋਰ `ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਮੈਡਮ ਹਰਪਵਨਪ੍ਰੀਤ ਕੋਰ ਸੰਧੂ ਨੇ ਕਿਹਾ ਕਿ ਸਮਾਜ ਦੇ ਵਿਚ ਧੀਆਂ ਦੀ ਕਾਰਗੁਜਾਰੀ ਨੂੰ ਉਤਸ਼ਾਹਤ ਕਰਨਾ ਸਮਾਜ ਸੇਵੀ ਸੰਸਥਾਵਾਂ ਦਾ ਫਰਜ ਬਣਦਾ ਹੈ।ਉਨ੍ਹਾਂ ਦੀ ਸੰਸਥਾ ਹਮੇਸ਼ਾ ਹੀ ਧੀਆਂ ਦੇ ਹੱਕਾਂ, ਅਧਿਕਾਰਾਂ ਦੀ ਬਾਤ ਪਾਉਂਦੀ ਆ ਰਹੀ ਹੈ ਅਤੇ ਅਜਿਹੇ ਪ੍ਰੋਗਰਾਮ ਹਮੇਸ਼ਾਂ ਉਲੀਕਦੀ ਰਹੇਗੀ। ਇਸ ਮੋਕੇ ਐਨਮ ਸੰਧੂ, ਮਾਨਸੀ ਖੰਨਾ, ਕੋਮਲ ਕਾਲੀਆ, ਦੀਪਿਕਾ, ਦਮਨਪ੍ਰੀਤ ਕੋਰ, ਪਲਕਪ੍ਰੀਤ ਕੋਰ, ਮਹਿਕਪ੍ਰੀਤ ਕੋਰ, ਪੂਜਾ, ਅੰਮ੍ਰਿਤ ਕੋਰ ਅਤੇ ਸ਼ੈਲੀ ਮੰਨਣ ਆਦਿ ਹਾਜਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media