ਜੰਡਿਆਲਾ ਗੁਰੂ, 12 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਥਾਨਕ ਅਨਾਜ ਮੰਡੀ ਵਿੱਚ ਹੋਈ ਆੜਤੀਆਂ ਦੀ ਲੜਾਈ ਪੈਸਿਆਂ ਦੇ ਲੈਣ ਦੇਣ ਦਾ ਤਕਰਾਰ ਸੀ।ਜੰਡਿਆਲਾ ਗੁਰੂ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿੱਚ ਰਮਨ ਕੁਮਾਰ ਉਰਫ ਰੋਮੀ ਨੇ ਦੱਸਿਆ ਕਿ ਮੰਡੀ ਵਿੱਚ ਫਸਲ ਦੀ ਬੋਲੀ ਹੋਣੀ ਸੀ। ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਬੱਸੀ ਦਾ ਪੁੱਤਰ ਜਤਿੰਦਰ ਸਿੰਘ ਨਾਟੀ ਜੋ ਕਿ ਮੰਡੀ ਦਾ ਡਿਫਾਲਟਰ ਹੈ ਨੂੰ ਬੋਲੀ ਵਿੱਚ ਹਿਸਾ ਲੈਣ ਤੋਂ ਉਸ ਨੇ (ਰਮਨ ਕੁਮਾਰ) ਨੇ ਮਨ੍ਹਾ ਕੀਤਾ ਸੀ।ਪੁਲਿਸ ਅਫਸਰ ਅਨੁਸਾਰ ਇਸ ਲਈ ਜਦ ਰਮਨ ਕੁਮਾਰ ਆਪਣੇ ਹੋਰ ਸਾਥੀਆਂ ਸਮੇਤ ਜਤਿੰਦਰ ਸਿੰਘ ਨਾਟੀ ਦੀ ਦੁਕਾਨ ਦੇ ਅੱਗੋਂ ਲੰਘ ਰਹੇ ਸਨ ਤਾਂ ਬਿਕਰਮਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਲਲਕਾਰਾ ਮਾਰਦਿਆਂ ਕਿਹਾ ਫੜ ਲਓ ਅਤੇ ਇਹਨਾਂ ਨੂੰ ਮਜ਼ਾ ਚਖਾ ਦਿਓ ।ਇਸ ਦੇ ਨਾਲ ਹੀ ਜਤਿੰਦਰ ਸਿੰਘ ਨਾਟੀ ਨੇ ਫਾਇਰ ਵੀ ਕੀਤੇ, ਜਿਸ ਨਾਲ ਸੁਰੇਸ਼ ਕੁਮਾਰ ਟਾਂਗਰੀ ਪੁੱਤਰ ਪ੍ਰਕਾਸ਼ ਚੰਦ ਟਾਂਗਰੀ ਨੂੰ ਗੋਲੀ ਲੱਗੀ ਅਤੇ ਗੁਰਦੇਵ ਸਿੰਘ ਛੱਜਲਵੱਡੀ ਨੂੰ ਵੀ ਇਸ ਲੜਾਈ ਵਿੱਚ ਸੱਟਾਂ ਲੱਗੀਆਂ ।
ਜੰਡਿਆਲਾ ਪੁਲਿਸ ਅਨੁਸਾਰ ਰਮਨ ਕੁਮਾਰ ਉਰਫ ਰੋਮੀ ਦੇ ਬਿਆਨਾਂ ਦੇ ਅਧਾਰ `ਤੇ ਜਤਿੰਦਰ ਸਿੰਘ ਨਾਟੀ ਪੁੱਤਰ ਬਲਕਾਰ ਸਿੰਘ, ਧਰਮਵੀਰ ਸਿੰਘ ਪੁੱਤਰ ਜਤਿੰਦਰ ਸਿੰਘ ਅਤੇ ਬਿਕਰਮਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਖਿਲਾਫ ਜ਼ੇਰੇ ਧਾਰਾ 307, 148, 149 ਆਈ.ਪੀ.ਸੀ ਅਤੇ 25, 27,54,59 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media