Monday, October 12, 2026

ਐਸ.ਟੀ.ਐਫ ਵਲੋਂ ਗ੍ਰਿਫਤਾਰ ਇੰਸਪੈਕਟਰ ਇੰਦਰਜੀਤ ਸਿੰਘ ਦੀ ਕੋਠੀ ਸੀਲ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ) – ਐਸ.ਟੀ.ਐਫ ਵਲੋਂ ਜਲੰਧਰ ਤੋਂ ਤੜਕੇ ਸਵੇਰੇ ਗ੍ਰਿਫਤਾਰ ਕੀਤੇ ਵਿਵਾਦਿਤ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਪਾਸੋਂ ਭਾਰੀ ਮਾਤਰਾ ਵਿੱਚ PPN1206201721ਅਸਲਾ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਨਸ਼ਿਆਂ ਖਿਲਾਫ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਦਾਅਵਾ ਕੀਤਾ ਹੈ ਕਿ ਉਸ ਪਾਸੋਂ 3 ਕਿਲੋ ਸਮੈਕ, ਚਾਰ ਕਿਲੋ ਹੈਰੋਇਨ, ਇਕ ਇਟਲੀ ਦਾ ਬਣਿਆ 9 ਐਮ.ਐਮ ਪਿਸਟਲ, ਇੱਕ ਏ.ਕੇ 47 ਰਾਈਫਲ, ਇੱਕ 38 ਬੋਰ ਦਾ ਰਿਵਾਲਵਰ ਵੱਡੀ ਗਿਣਤੀ `ਚ ਕਾਰਤੂਸਾਂ ਤੋਂ ਇਲਾਵਾ 16.50 ਲੱਖ ਭਾਰਤੀ ਕਰੰਸੀ, 3550 ਪੌਂਡ ਵਿਦੇਸ਼ੀ ਕਰੰਸੀ ਅਤੇ ਇੱਕ ਇਨੋਵਾ ਗੱਡੀ ਬਰਾਮਦ ਹੋਈ ਹੈ।ਪੁਲਿਸ ਨੇ ਮੋਹਾਲੀ ਅਦਾਲਤ `ਚ ਪੇਸ਼ ਕਰ ਕੇ ਇੰਦਰਜੀਤ ਸਿੰਘ ਦਾ 7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲ਼ਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਚਾਟੀਵਿੰਡ ਚੌਕ ਨੇੜੇ ਇੰਦਰਜੀਤ ਸਿੰਘ ਦੀ ਇੱਕ ਵਿਸ਼ਾਲ ਕੋਠੀ ਵੀ ਸੀਲ ਕੀਤੀ ਗਈ ਹੈ ਅਤੇ ਉਥੇ 24 ਘੰਟੇ ਪੁਲਿਸ ਦਾ ਪਹਿਰਾ ਬਿਠਾ ਦਿਤਾ ਗਿਆ ਹੈ ਅਤੇ ਪੁਲਿਸ ਇਸ ਕੋਠੀ ਦੀ ਕਿਸੇ ਵੀ ਵੇਲੇ ਤਲਾਸ਼ੀ ਲੈ ਸਕਦੀ ਹੈ। ਉਧਰ ਅੰਮ੍ਰਿਤਸਰ ਦੇ ਸ਼ਹਿਰੀਆਂ   ਤੇ  ਮੀਡੀਆ ਦੀਆਂ ਨਜ਼ਰਾਂ ਵੀ ਇਸ ਸੀਲ ਕੀਤੀ ਕੋਠੀ `ਤੇ ਟਿਕੀਆਂ ਹਨ ਤਾਂ ਜੋ ਪਤਾ ਲੱਗ ਸਕੇ ਕਿ, ਕੀ ਇਥੇ ਵੀ ਕੋਈ ਅਸਲਾ ਜਾਂ ਨਸ਼ੇ ਵੀ ਮੌਜੂਦ ਹਨ ਜਾਂ ਨਹੀਂ ?

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply