ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਦੀਪ ਦਵਿੰਦਰ ਸਿੰਘ) ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਆਟ ਗੈਲਰੀ ਵਿਖੇ ਚੱਲ ਰਹੇ 6ਵੇਂ ਸਮਰ ਆਰਟ ਕੈਂਪ ਵਿੱਚ ਨਾਮੀ ਆਰਟਿਸਟਾਂ ਨੇ ਪੈਂਟਿੰਗਾਂ
ਅਤੇ ਸਕਲਪਚਰ (ਮੂਰਤੀ ਕਲਾ) ਦੀ ਪ੍ਰਦਰਸ਼ਨੀ ਲਗਾਈ ਹੈ।ਜਿੰਨਾਂ ਵਿੱਚ ਡਾ. ਗੋਪਾਲ ਕਿਰੋੜੀਵਾਲ, ਡਾ. ਸ਼ਿਵ, ਡਾ. ਅਰਵਿੰਦਰ ਸਿੰਘ ਚਮਕ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਨੰਦਾ, ਸੁਖਪਾਲ ਸਿੰਘ, ਡਾ. ਇੰਦੂ ਸੁਧੀਰ, ਧਰਮਿੰਦਰ ਸ਼ਰਮਾ, ਗੁਲਸ਼ਨ ਸਿਦਾਨਾ, ਗੁਰਪ੍ਰੀਤ ਕੌਰ, ਕਰਮਜੀਤ ਸਿੰਘ ਅਤੇ ਕਵਲ ਸਹਿਗਲ ਆਦਿ ਜਿਕਰਯੋਗ ਹਨ। ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਇਸ ਸਮਰ ਆਰਟ ਕੈਂਪ ਦੇ ਉਦਘਾਟਨ ਉਪਰੰਤ ਦੌਰਾਨ ਲੱਗੀਆਂ ਪ੍ਰਦਰਸ਼ਨੀਆਂ ਨੂੰ ਵੇਖਣ ਲਈ ਸ਼ਹਿਰੀ ਅਤੇ ਨਗਰ ਦੇ ਕਲਾ ਪ੍ਰੇਮੀ ਵੇਖਣ ਪਹੁੰਚ ਰਹੇ ਹਨ, ਉਥੇ ਸਿਖਿਆਰਥੀ ਕਲਾਕਾਰ ਮਾਹਿਰਾਂ ਪਾਸੋਂ ਕਲਾ ਦੀਆਂ ਬਰੀਕੀਆਂ ਸਿੱਖਣ ਦਾ ਲਾਭ ਉਠਾ ਰਹੇ ਹਨ।ਆਰਟਿਸਟ ਅਤੁੱਲ ਮਹਿਰਾ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ 24 ਪੇਟਿੰਗਾਂ ਅਤੇ 6 ਸਕਲਪਚਰ (ਮੂਰਤੀ) ਆਇਟਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ।ਇਸ ਮੌਕੇ ਡਾ. ਪੀ.ਐਸ ਗਰੋਵਰ, ਰਜਿੰਦਰ ਕੁਮਾਰ, ਲਤੀਕਾ ਅਰੋੜਾ, ਟੀਨਾ ਸ਼ਰਮਾ ਆਦਿ ਵੀ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media