Monday, September 21, 2026

ਸ੍ਰੀਮਤੀ ਨੂਤਨ ਸ਼ਰਮਾ ਨੇ ਸਰੂਪ ਰਾਣੀ ਸਰਕਾਰੀ ਕਾਲਜ਼ (ਵੂਮੈਨ) ਵਿਖੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ  ਮਨਜੀਤ ਸਿੰਘ)  ਸਰੂਪ ਰਾਣੀ ਸਰਕਾਰੀ ਕਾਲਜ਼ (ਵੂਮੈਨ) ਵਿਖੇ ਨਵ-ਨਿਯੁੱਕਤ ਪ੍ਰਿੰਸੀਪਲ ਸ੍ਰੀਮਤੀ ਨੂਤਨ ਸ਼ਰਮਾ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ। 31 PPN160620720ਮਾਰਚ 2017 ਤੋਂ ਖਾਲੀ ਚੱਲੀ ਆ ਰਹੀ ਇਸ ਸੀਟ ‘ਤੇ ਬਿਰਾਜਮਾਨ ਸ੍ਰੀਮਤੀ ਨੂਤਨ ਸ਼ਰਮਾ ਨੇ 1970 ਵਿੱਚ ਪ੍ਰੀ ਯੂਨੀਵਰਸਿਟੀ ਦੀ ਵਿਦਿਆਰਥਣ ਵਜੋਂ ਇਸੇ ਕਾਲਜ ਵਿੱਚ ਦਾਖਲਾ ਲਿਆ ਸੀ ਅਤੇ 1984 ਵਿੱਚ ਬਤੌਰ ਅੰਗਰੇਜ਼ੀ ਲੈਕਚਰਾਰ ਵਜੋਂ ਇਥੇ ਹੀ ਕੰਮ ਸ਼ੁਰੂ ਕੀਤਾ।ਇਸੇ ਕਾਲਜ ਤੋਂ ਤਰੱਕੀ ਪਾ ਕੇ 2015 ਵਿੱਚ ਉਹ ਸਰਕਾਰੀ ਕਾਲਜ ਤਰਨ ਤਾਰਨ ਦੇ ਪ੍ਰਿੰਸੀਪਲ ਬਣੇ ਅਤੇ ਹੁਣ ਮੁੜ ਤਰਨ ਤਾਰਨ ਤੋਂ ਬਦਲੀ ਹੋਣ ਉਪਰੰਤ ਉਹਨਾਂ ਨੇ ਇਸ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ ਹੈ। ਇਸ ਮੌਕੇ ਕਾਲਜ ਕੌਸਲ ਮੈਂਬਰ ਡਾ. ਸ਼ੁਮਨ ਸ਼ਰਮਾ, ਡਾ. ਸਵਿਤਾ ਸਚਦੇਵਾ, ਪ੍ਰੋ: ਕੁਲਵੰਤ ਸਿੰਘ, ਪ੍ਰੋ: ਸਤਨਾਮ ਸਿੰਘ ਗਿੱਲ, ਪ੍ਰੋ: ਖੁਸ਼ਹਾਲ ਕੌਰ ਸੰਧੂ, ਪ੍ਰੋ: ਕੁਸਮ ਦੇਵਗਨ, ਪ੍ਰੋ: ਸੁਰਿੰਦਰ ਵਾਲੀਆ, ਪ੍ਰੋ: ਬਲਜੀਤ ਕੌਰ, ਪ੍ਰੋ: ਐਸ.ਪੀ.ਸਿੰਘ ਲਹਿਰੀ, ਪ੍ਰੋ: ਸਚਿਨ ਕਾਲੀਆ, ਪ੍ਰੋ: ਦਲਬੀਰ ਸਿੰਘ ਸੋਹਲ ਅਤੇ ਕਾਲਜ ਦੇ ਪ੍ਰਬੰਧਕੀ ਸਟਾਫ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply