Monday, September 21, 2026

ਗ਼ਰੀਬ ਵਰਗ ਨਾਲ ਧੱਕੇਸ਼ਾਹੀ ਤੇ ਵਹਿਮਾਂ ਭਰਮਾਂ ਖਿਲਾਫ ਲਘੂ ਫ਼ਿਲਮ ”ਅਮਰੂ” ਰੀਲੀਜ਼

ਸੰਦੌੜ, 17 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਮਾਜ ਵਿਚ ਵੱਧ ਰਹੀਆਂ ਕਰੀਤੀਆਂ ਨੂੰ ਨੱਥ ਪਾਉਣ, ਵਹਿਮਾਂ ਭਰਮਾਂ ਤੋਂ ਮੁਕਤ ਕਰਨ ਅਤੇ ਅਜੋਕੀ ਪੀੜੀ ਨੂੰ ਨਸ਼ਿਆਂ ਦੇ ਮਾੜੇ PPN1706201704ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਹਿਤ ਐਲ.ਐਸ ਪਿਕਚਰਜ਼ ਦੀ ਸਮੁੱਚੀ ਟੀਮ ਵੱਲੋਂ ਸਮੇਂ ਸਮੇਂ `ਤੇ ਵੱਖ-ਵੱਖ ਤਰੀਕਿਆਂ-ਵਸੀਲਿਆਂ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਸ਼ਲਾਘਾਯੋਗ ਕਾਰਜ ਨਿਰੰਤਰ ਜਾਰੀ ਹੈ ।ਇਸੇ ਤਹਿਤ ਸ਼ਾਹੂਕਾਰਾਂ ਜਾਂ ਧਨਾਢ ਵਰਗ ਦੇ ਲੋਕਾਂ ਵੱਲੋਂ ਗ਼ਰੀਬ ਮਜ਼ਦੂਰਾਂ ਅਤੇ ਗ਼ਰੀਬ ਕਿਸਾਨਾਂ ਉਪਰ ਹੋ ਰਹੀ ਧੱਕੇਸ਼ਾਹੀ ਅਤੇ ਵਹਿਮਾਂ ਭਰਮਾਂ ਵਿੱਚ ਫਸੀ ਲੁਕਾਈ ਅਤੇ ਆਰਥਿਕ ਹਾਲਾਤਾਂ ਦੀ ਮਾਰ ਝੱਲ ਰਹੇ ਮੱਧ ਵਰਗੀਏ ਅਤੇ ਗ਼ਰੀਬ ਲੋਕਾਂ ਦੀ ਦੁਰਦਸ਼ਾ ਨੂੰ ਦਰਸਾਉਂਦੀ ਲਘੂ ਫ਼ਿਲਮ ”ਅਮਰੂ” ਸੋਸ਼ਲ ਮੀਡੀਏ ਰਾਹੀ ਰੀਲੀਜ਼ ਕੀਤੀ ਗਈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਲ.ਐਸ ਪਿਕਚਰਜ਼ ੱਦੇ ਮੀਡੀਆ ਸਲਾਹਕਾਰ ਲੇਖਕ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਬੀਤੇ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਰਾਹੀ ਡਾਇਰੈਕਟਰ ਹਰਪ੍ਰੀਤ ਸਿੰਘ ਮੀਤ ਦੀ ਅਗਵਾਈ ਹੇਠ ਸਮੁੱਚੀ ਟੀਮ ਦੀ ਸਖ਼ਤ ਮਿਹਨਤ ਸਦਕਾ ਸਮਾਜ ਵਿੱਚ ਵੱਧ ਰਹੀਆਂ ਇਨਸਾਨੀਅਤ ਦਾ ਘਾਣ ਕਰ ਰਹੀਆਂ ਮੰਦਭਾਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਹਿਤ ਲਘੂ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ ਲੇਖਕ ਗੋਬਿੰਦ ਸੰਦੌੜਵੀ ਦੀ ਲਿਖੀ ਕਹਾਣੀ ”ਅਮਰੂ” ਤੇ ਆਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਕੁੱਪ ਕਲਾਂ ਦੇ ਨੇੜਲੇ ਪਿੰਡਾਂ ਵਿੱਚ ਫਿਲਮਾਈ ਗਈ, ਜਿਸ ਵਿੱਚ ਮੁੱਖ ਪਾਤਰ ਗੁਰਪ੍ਰੀਤ ਗਿੱਲ, ਜਸਕਰਨ ਰਿਖੀ, ਮਨੀਸ਼ਾ, ਇਕਬਾਲ ਸੁੱਖੀ, ਸੰਦੀਪ ਮੀਤ, ਪ੍ਰਕਾਸ਼ ਸ਼ਰਮਾ, ਗੋਬਿੰਦ ਸੋਹੀ, ਸਰਬਜੀਤ ਮਠਾੜੂ, ਦੀਪ ਔਲਖ, ਬਾਲ ਕਲਾਕਾਰ ਜਗਨੂਰ ਕੌਰ ਮੀਤ ਅਤੇ ਕੈਮਰਾਮੈਨ ਬਲਜੀਤ ਬੱਲੀ, ਸਹਾਇਕ ਨਿਰਦੇਸ਼ਕ ਸੰਦੀਪ ਮਾਨ ਨੇ ਸ਼ਾਨਦਾਰ ਭੂਮਿਕਾ ਨਿਭਾਈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply