Monday, July 20, 2026

ਲਲੌੜੀ ਕਲਾਂ ਦੀ ਝੰਡੀ ਦੀ ਕੁਸ਼ਤੀ ਡੂਮਛੇੜੀ ਤੇ ਮਾਛੀਵਾੜਾ ਦਰਮਿਆਨ ਬਰਾਬਰ ਰਹੀ

ਜੀਤ ਢਿੱਲਵਾਂ ਨੇ ਦਿਲਾਵਰ ਮੋਹਾਲੀ ਨੂੰ ਕੀਤਾ ਚਿੱਤ

ਸਮਰਾਲਾ, 17 ਜੂਨ (ਪੰਜਾਬ ਪੋਸਟ- ਕੰਗ)- ਪਿੰਡ ਲਲੌੜੀ ਕਲਾਂ ਵਿਖੇ ਛਿੰਝ ਕਮੇਟੀ ਸਿੱਧ ਬਾਬਾ ਚਾਨੋ ਜੀ, ਸਮੂਹ ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਪੰਜਵਾਂ ਵਿਸ਼ਾਲ

U
U

ਕੁਸ਼ਤੀ ਦੰਗਲ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕ੍ਰਿਸ਼ਨ ਸਿੰਘ ਪ੍ਰਧਾਨ, ਗੀਤਕਾਰ ਬੰਤ ਨੌਲੜੀ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ 115 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ ਅਤੇ ਸਾਰੇ ਮੁਕਾਬਲੇ ਰੌਚਕਤਾ ਭਰਪੂਰ ਰਹੇ।
ਇਸ ਛਿੰਝ ਦੀ ਕੁਮੈਂਟਰੀ ਤਰਸੇਮ ਮਾਹੀ ਅਤੇ ਮੰਚ ਤੋਂ ਬੰਤ ਖਰੋੜੀ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ।ਇਸ ਮੌਕੇ ਰੈਫਰੀ ਦੀ ਭੂਮਿਕਾ ਨਿੰਮਾ ਉਟਾਲਾਂ, ਦਰਸ਼ਨ ਵਜ਼ੀਦਪੁਰ ਨੇ ਨਿਭਾਈ। ਜੋੜੇ ਬਣਾਉਣ ਦੀ ਜੀਤੀ ਮਾਛੀਵਾੜਾ, ਜੀਤ ਢਿੱਲਵਾਂ ਅਤੇ ਜੱਗੀ ਭੱਟੀਆਂ ਨੇ ਨਿਭਾਈ।
ਇਸ ਛਿੰਝ ਦੀ ਝੰਡੀ ਦੀ ਕੁਸ਼ਤੀ ਮੁਨੀਸ਼ ਡੂਮਛੇੜੀ ਅਤੇ ਪਰਮਿੰਦਰ ਮਾਛੀਵਾੜਾ ਦੇ ਵਿਚਕਾਰ ਹੋਈ, ਇਸ ਕੁਸ਼ਤੀ ਵਿੱਚ ਦੋਨੋਂ ਪਹਿਲਵਾਨਾਂ ਨੇ ਪੂਰੀ ਜੱਦੋ ਜਹਿਦ ਕੀਤੀ, ਇਹ ਕੁਸ਼ਤੀ ਕਰੀਬ 15 ਮਿੰਟ ਚੱਲੀ, ਅਖੀਰ ਵਿੱਚ ਪ੍ਰਬੰਧਕਾਂ ਨੇ ਦੋਨਾਂ ਪਹਿਲਵਾਨਾਂ ਸਾਂਝੇ ਤੌਰ ਤੇ ਜੇਤੂ ਕਰਾਰ ਦੇ ਦਿੱਤਾ।ਇਸ ਕੁਸ਼ਤੀ ਦਾ ਦਰਸ਼ਕਾਂ ਵੱਲੋਂ ਖੂਬ ਅਨੰਦ ਮਾਣਿਆ ਗਿਆ।
ਦੋ ਨੰਬਰ ਦੀ ਕੁਸ਼ਤੀ ਵਿੱਚ ਕਾਕਾ ਢਿੱਲਵਾਂ ਨੇ ਮਨਿੰਦਰ ਅਟਾਰੀ ਨੂੰ ਪੱਟ ਚੀਰ ਦਾਅ ਮਾਰ ਕੇ ਚਿੱਤ ਕਰਕੇ, ਜਿੱਤ ਪ੍ਰਾਪਤ ਕੀਤੀ।ਤਿੰਨ ਨੰਬਰ ਦੀ ਕੁਸ਼ਤੀ ਵਿੱਚ ਜੀਤ ਢਿੱਲਵਾਂ ਨੇ ਦਿਲਾਬਰ ਮੋਹਾਲੀ ਨੂੰ ਚਿੱਤ ਕੀਤਾ।
ਇੱਕ ਹੋਰ ਮੁਕਾਬਲੇ ਵਿੱਚ ਅਲੀ ਦੋਰਾਹਾ ਨੇ ਪ੍ਰਦੀਪ ਖੰਨਾ ਨੂੰ, ਹੈਪੀ ਮਾਛੀਵਾੜਾ ਨੇ ਲੱਡੂ ਮਲੇਰ ਕੋਟਲਾ ਨੂੰ, ਜੱਗੀ ਭੱਟੀਆਂ ਨੇ ਜੋਰਾ ਕੰਧੋਲਾ ਨੂੰ, ਲਿਅਕਤ ਅਲੀ ਨੇ ਕਾਸ਼ ਡੂਮਛੇੜੀ ਨੂੰ, ਹਰਕ੍ਰਿਸ਼ਨ ਮਲਕਪੁਰ ਨੇ ਮਨਦੀਪ ਨੌਲੜੀ ਨੂੰ, ਰਣਜੀਤ ਉਧਾ ਨੇ ਸੋਡੀ ਮਲਕਪੁਰ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਤੋਂ ਇਲਾਵਾ ਲੱਖੀ ਅਟਾਰੀ ਤੇ ਮੁਨੀਰ ਮਲੇਰ ਕੋਟਲਾ, ਰਾਜੂ ਵਲੀਏਵਾਲ ਤੇ ਅਮਨ ਮਾਣੇ ਮਾਜਰਾ, ਕਮਲ ਖਮਾਣੋਂ ਤੇ ਕੱਕੂ ਵਲੀਏਵਾਲ, ਸੋਹਣਾ ਬਲਾੜੀ ਤੇ ਸ਼ਿੰਗਾਰਾ ਉਟਾਲਾਂ, ਲੱਖੀ ਨੌਲੜੀ ਤੇ ਹੈਪੀ ਚਮਕੌਰ ਸਾਹਿਬ, ਕਾਕਾ ਬਲਾੜੀ ਤੇ ਕਰਨਵੀਰ ਮਲਕਪੁਰ ਕ੍ਰਮਵਾਰ ਬਰਾਬਰ ਰਹੇ।
ਪਿੰਡ ਦੇ ਸਵ: ਸੁੱਚਾ ਸਿੰਘ ਦੇ ਪਰਿਵਾਰ ਵੱਲੋਂ ਨਾਜਰ ਸਿੰਘ ਨੇ ਜੇਤੂ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਾਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਕੁਸ਼ਤੀ ਦੰਗਲ ਵਿੱਚ ਬਤੌਰ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ ਯੂਥ ਆਗੂ ਅਕਾਲੀ ਦਲ, ਬਲਜਿੰਦਰ ਬਬਲੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਵੀਰ ਸਿੰਘ ਪੱਪੀ, ਬਾਬਾ ਹਰਚੰਦ ਸਿੰਘ ਕੋਟਲਾ ਭੜੀ, ਰਾਜਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਭੱਟੀ, ਰਣਜੀਤ ਸਿੰਘ ਰਾਜਪੁਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਛਿੰਝ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਕ੍ਰਿਸ਼ਨ ਸਿੰਘ ਪ੍ਰਧਾਨ, ਗੀਤਕਾਰ ਬੰਤ ਨੌਲੜੀ, ਅਵਤਾਰ ਸਿੰਘ ਤਾਰੀ, ਜਸਵੀਰ ਸਿੰਘ, ਜਸਵੰਤ ਸਿੰਘ, ਅਮਰੀਕ ਸਿੰਘ, ਰਾਮਦਾਸ ਜੁਗਨੂੰ, ਅਵਤਾਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਜੈਲੀ, ਜਗਤਾਰ ਸਿੰਘ ਤਾਰਾ, ਸੇਬੀ, ਅਮਰੀਕ ਸਿੰਘ, ਜਸਵੰਤ ਸਿੰਘ ਗੀਤਕਾਰ, ਸਮੂਹ ਦੰਗਲ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਸਮੂਹ ਪਿੰਡ ਨਿਵਾਸੀਆਂ ਨੇ ਦਿਨ ਰਾਤ ਇੱਕ ਕੀਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply