Sunday, September 20, 2026

ਟੋਲ ਪਲਾਜਾ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਵਰਕਰ ਹੋਰ ਤੇਜ਼ ਕਰਨਗੇ ਸੰਘਰਸ਼

ਸਮਰਾਲਾ, 17 ਜੂਨ (ਪੰਜਾਬ ਪੋਸਟ- ਕੰਗ)- ਟੋਲ ਪਲਾਜਾ ਵਰਕਰ ਯੂਨੀਅਨ (ਸੀਟੂ) ਪੰਜਾਬ ਦੀ ਅੱਜ ਇੱਕ ਅਹਿਮ ਮੀਟਿੰਗ ਦਰਸ਼ਨ ਸਿੰਘ ਵਾਇਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ PPN1706201706ਦਰਸ਼ਨ ਸਿੰਘ ਵਾਇਸ ਪ੍ਰਧਾਨ ਨੇ ਸੰਬੋਧਨ ਕਰਦਿਆਂ ਆਖਿਆ ਕਿ ਟੋਲ ਪਲਾਜ਼ਾ ਦੇ ਵਰਕਰਾਂ ਨਾਲ ਟੋਲ ਪਲਾਜਾ ਮੈਨੇਜਮੈਂਟ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਜੋ ਬੇਹੱਦ ਨਿੰਦਣਯੋਗ ਗੱਲ ਹੈ।ਟੋਲ ਪਲਾਜਾ ਦੇ ਡਾਇਰੈਕਟਰ ਵੱਲੋਂ ਵਰਕਰਾਂ ਦੀਆਂ ਮੰਗਾਂ ਸਬੰਧੀ 19 ਜੂਨ ਤੱਕ ਉਨ੍ਹਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ, ਜੇਕਰ ਟੋਲ ਪਲਾਜਾ ਮੈਨੇਜਮੈਂਟ ਨੇ ਉਕਤ ਮਿਤੀ ਤੱਕ ਮੰਗਾਂ ਪ੍ਰਵਾਨ ਨਾ ਕੀਤੀਆਂ ਅਤੇ ਕੱਢੇ ਵਰਕਰਾਂ ਨੂੰ ਵਾਪਸ ਕੰਮ `ਤੇ ਨਾ ਬੁਲਾਇਆ ਗਿਆ ਤਾਂ ਟੋਲ ਪਲਾਜਾ ਵਰਕਰ, ਯੂਨੀਅਨ (ਸੀਟੂ) ਪੰਜਾਬ ਟੋਲ ਪਲਾਜਾ ਨੂੰ ਬੰਦ ਕਰਕੇ, ਭਾਰਤੀ ਜਥੇਬੰਦੀ ਨਾਲ ਮਿਲ ਕੇ ਧਰਨਾ ਦੇਣਗੇ।ਇਸ ਦੀ ਜਿੰਮੇਵਾਰੀ ਟੋਲ ਪਲਾਜਾ ਮੈਨੇਜਮੈਂਟ ਦੀ ਜਿੰਮੇਵਾਰੀ ਹੋਵੇਗੀ।ਇਸ ਸਮੇਂ ਟੋਲ ਪਲਾਜਾ ਵਰਕਰ ਯੂਨੀਅਨ (ਸੀਟੂ) ਦੇ ਮੈਂਬਰ ਹਰਪ੍ਰੀਤ ਸਿੰਘ ਕੁੱਬੇ, ਏਕਮਜੀਤ ਸਿੰਘ, ਮਨਜੋਤ ਸਿੰਘ, ਹੁਕਮ ਸਿੰਘ, ਪਰਗਟ ਸਿੰਘ, ਸਤਿੰਦਰ ਸਿੰਘ ਆਦਿ ਸ਼ਾਮਲ ਹੋਏ।ਭਾਰਤੀ ਜਥੇਬੰਦੀ ਦੇ ਆਗੂ ਲਾਲ ਝੰਡਾ ਪੇਡੂ ਚੌਕੀਦਾਰ ਯੂਨੀਅਨ (ਸੀਟੂ) ਸੂਬਾ ਸਾਥੀ ਪਰਮਜੀਤ ਸਿੰਘ ਨੀਲੋਂ, ਸਤਨਾਮ ਸਿੰਘ ਕੈਸ਼ੀਅਰ, ਚੰਦ ਰਾਮ ਜਨਰਲ ਸਕੱਤਰ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply