Friday, July 24, 2026

ਚੀਫ ਖਾਲਸਾ ਦੀਵਾਨ ਸਕੂਲਾਂ ਲਈ ਖਰੀਦੇਗਾ ਚਾਈਨਾ ਦਾ ਸਮਾਨ- ਵਫਦ ਰਵਾਨਾ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸਿਖਿਆ ਦੇ ਖੇਤਰ ਵਿਚ ਮੋਹਰੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦਾ ਇਕ ਵਫਦ ਨਵੀਂ ਵਿਦਿਅਕ ਪ੍ਰਣਾਲੀ ਅਨੁਸਾਰ PPN1706201709ਲੋੜੀਂਦੇ ਨਵੇਂ ਉਪਕਰਣਾਂ ਦੀ ਖਰੀਦੋ ਫਰੋਖਤ ਕਰਨ ਲਈ ਚੀਨ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਅਰਦਾਸ ਕੀਤੀ ਗਈ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ 21ਵੀਂ ਸਦੀ ਵਿਚ ਸਿੱਖਿਆ ਦੇ ਖੇਤਰ ਵਿਚ ਆਈਆਂ ਨਵੀਆਂ ਤਬਦੀਲੀਆਂ ਅਨੁਸਾਰ ਬੱਚਿਆਂ ਨੂੰ ਹਾਈ ਟੈਕ ਗਿਆਨ ਮੁਹੱਈਆ ਕਰਵਾਉਣਾ ਦੀਵਾਨ ਦਾ ਮੁੱਖ ਮਕਸਦ ਹੈ।ਇਸੇ ਲਈ ਵਿਦੇਸ਼ਾਂ ਦੀਆਂ ਬੈਸਟ ਸੰਸਥਾਵਾਂ ਦੇ ਐਜੂਕੇਸ਼ਨ ਸਿਸਟਮ, ਨਵੀਨ ਟੀਚਿੰਗ ਅਤੇ ਲਰਨਿੰਗ ਤਰੀਕਿਆਂ ਨੂੰ ਸਮਝਣ ਲਈ ਚੀਫ ਖਾਲਸਾ ਦੀਵਾਨ ਦੇ ਵਫਦ ਵਿਦੇਸ਼ੀ ਦੌਰੇ ਕੀਤੇ ਜਾਂਦੇ ਹਨ।ਇਸ ਸਮੇਂ ਵੀ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਜੱਜਬੀਰ ਸਿੰਘ ਵਾਲੀਆ ਅਤੇ ਹੋਰਨਾਂ `ਤੇ ਅਧਾਰਿਤ ਇਕ ਵਫਦ ਚੀਫ ਖਾਲਸਾ ਦੀਵਾਨ ਸਕੂਲਾਂ ਲਈ ਸਮਾਰਟ ਬੋਰਡ, ਨਵਾਂ ਫਰੀਨਚਰ, ਖੇਡਾਂ ਲਈ ਸਮਾਨ, ਪ੍ਰਾਇਮਰੀ ਸਕੂਲਾਂ ਦੇ ਬਚਿਆਂ ਲਈ ਆਧੁਨਿਕ ਉਚ ਤਕਨੀਕੀ ਖਿਡੌਣੇ, ਸਾਇੰਸ ਲੈਬਾਂ ਤੇ ਲਾਇਬੇ੍ਰਰੀਆਂ ਲਈ ਨਵੇਂ ਉਪਕਰਨਾਂ ਤੇ ਹੋਰ ਸੰਬੰਧਤ ਸਕੂਲੀ ਵਸਤਾਂ ਦੀ ਖਰੀਦੋ ਫਰੋਖਤ ਲਈ ਚੀਨ ਰਵਾਨਾ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਆਪਣੇ 50 ਸਕੂਲਾਂ ਵਿਚ ਹਮੇਸ਼ਾਂ ਅੰਤਰਰਾਸ਼ਟਰੀ ਵਿਦਿਅਕ ਮਿਆਰ ਕਾਇਮ ਰੱਖਣ ਲਈ ਯਤਨਸ਼ੀਲ ਰਹੇਗਾ।ਇਸ ਮੌਕੇ ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲ ਸਕੱਤਰ ਪ੍ਰਸ਼ਾਸਨਕ ਨਵਪ੍ਰੀਤ ਸਿੰਘ ਸਾਹਨੀ, ਜੱਜਬੀਰ ਸਿੰਘ ਵਾਲੀਆ, ਡਾ: ਧਰਮਵੀਰ ਸਿੰਘ, ਤਿਰਲੋਕ ਸਿੰਘ, ਗੁਰਦਿਆਲ ਸਿੰਘ ਆਦਿ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply