ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਕਿਸਾਨ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਲਈ ਸਦਾ ਸੁਚੇਤ ਦਿਲਬੀਰ ਫਾਊਂਡੇਸ਼ਨ ਦੇ ਨਿਰੰਤਰ ਯਤਨ ਜਾਰੀ ਹਨ।
ਫਾਊਂਡੇਸ਼ਨ ਵੱਲੋਂ ਆਰਗੈਨਿਕ ਸੰਡੇ ਨਾਮ ਤਹਿਤ ਲਗਾਏ ਜਾ ਰਹੇ ਕਿਸਾਨ ਬਾਜਾਰ ਤੋਂ ਨਿਕਲਿਆ ਫੂਡ ਪ੍ਰੋਸੈਸਿੰਗ ਦਾ ਇੱਕ ਨਵਾਂ ਵਿਚਾਰ। ਕਿਸਾਨਾਂ ਵੱਲੋਂ ਆਚਾਰ ਬਨਾਉਣਾ, ਆਮਲੇ ਦੀ ਚਟਨੀ, ਤਿਆਰ ਕੀਤਾ ਸਰੋਂ ਦਾ ਸਾਗ ਅਤੇ ਹੋਰ ਇਸ ਤਰ੍ਹਾਂ ਦੇ ਕਾਫੀ ਉਤਪਾਦ ਆਰਗੈਨਿਕ ਸੰਡੇ ਵਿੱਚ ਲਿਆਂਦੇ ਜਾ ਰਹੇ ਹਨ ਅਤੇ ਹੋਰ ਕਿਸਾਨ ਵੀ ਇਸ ਪ੍ਰਤੀ ਉਤਸ਼ਾਹਿਤ ਹਨ। ਡੇਅਰੀ ਫਾਰਮਿੰਗ ਨਾਲ ਸੰਬਧਿਤ ਕਿਸਾਨਾਂ ਵੱਲੋਂ ਆਪਣੇ ਉਤਪਾਦਾਂ ਨੂੰ ਹੋਰ ਵਧੀਆ ਬਣਾਉਂਦੇ ਹੋਏ ਲਗਾਤਾਰ ਸਪਲਾਈ ਜਾਰੀ ਹੈ। ਗਊ ਦਾ ਦੁੱਧ ਅਤੇ ਪਨੀਰ ਆਦਿਕ ਵੀ ਹੁਣ ਲਗਾਤਾਰ ਘਰਾਂ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ।ਡੇਅਰੀ ਮਾਲਿਕ ਪ੍ਰੀਤ ਇੰਦਰ ਸਿੰਘ ਅਤੇ ਉਹਨਾਂ ਦੇ ਮੌਢੇ ਨਾਲ ਮੌਢਾ ਜੋੜ ਕੇ ਉਹਨਾਂ ਦੀ ਜੀਵਨ ਸਾਥਨ ਸਿਮਰ ਵੱਲੋਂ ਨਮਕ ਵਾਲੀ ਲੱਸੀ ਅਤੇ ਪਾਸਚੂਰਾਈਜਡ ਦੁੱਧ ਪੈਕਟਾਂ ਵਿੱਚ ਬੜੇ ਵਧੀਆ ਤਰੀਕੇ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਆਰਗੈਨਿਕ ਸੰਡੇ ਮਾਰਕੀਟ ਵਿੱਚ ਲੋਕਾਂ ਵੱਲੋਂ ਆ ਰਹੇ ਲਗਤਾਰ ਸੁਝਾਅ ਅਤੇ ਵਿਚਾਰ ਵੀ ਧਿਆਨ ਵਿੱਚ ਰੱਖੇ ਜਾ ਰਹੇ ਹਨ। ਇਸ ਨਾਲ ਕਿਸਾਨਾਂ ਨੂੰ ਹੋਰ ਉਤਪਾਦ ਲਿਆਉਣ ਲਈ ਉਤਸ਼ਾਹ ਮਿਲਦਾ ਹੈ।
ਇਕ ਕਿਸਾਨ ਇਕਬਾਲ ਸਿੰਘ ਨੇ ਜਦੋਂ ਕੱਦੂ ਦੀ ਭਰਵੀਂ ਫਸਲ ਦੇਖੀ ਤਾਂ ਉਸ ਨੇ ਇਸ ਦੀ ਡੱਬਾ ਬੰਦ ਚਟਨੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ।ਇਹ ਪ੍ਰੇਰਣਾ ਵੀ ਉਸ ਨੂੰ ਆਗੈਨਿਕ ਸੰਡੇ ਮਾਰਕੀਟ ਵਿੱਚ ਪਹਿਲਾਂ ਤੋਂ ਹੀ ਇੱਕ ਕਿਸਾਨ ਵੱਲੋਂ ਅਜਿਹੇ ਉਤਪਾਦ ਵੇਚੇ ਜਾਣ ਤੋਂ ਮਿਲੀ। ਕਿਸਾਨ ਇਕਬਾਲ ਸਿੰਘ ਆਪਣੇ ਇਸ ਯਤਨ ਕਾਰਣ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਆਪਣੀ ਚੰਗੀ ਪਹਿਚਾਣ ਬਣਾ ਚੁੱਕਾ ਹੈ ਅਤੇ ਯੂਨੀਵਰਸਿਟੀ ਨਾਲ ਇਕ ਸਮਝੌਤਾ ਵੀ ਕਰ ਚੁੱਕਾ ਹੈ।ਕਿਸਾਨ ਇਕਬਾਲ ਸਿੰਘ ਨੇ ਕਿਹਾ ਕਿ ਉਸ ਨੂੰ ਸਦਾ ਹੀ ਆਰਗੈਨਿਕ ਅਤੇ ਕੁਦਰਤੀ ਪਦਾਰਥ ਪੈਦਾ ਕਰਨ ਦੀ ਪ੍ਰੇਰਣਾ ਦਿਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਤੋਂ ਮਿਲੀ ਹੈ। ਉਸ ਨੇ ਕਿਹਾ ਕਿ ਆਰਗੈਨਿਕ ਸੰਡੇ ਬਾਜਾਰ ਵਿੱਚ ਕਿਸਾਨਾਂ ਵਲੋਂ ਗਾਹਕਾਂ ਨੂੰ ਅਜਿਹੇ ਉਤਪਾਦਾਂ ਦਾ ਸਵਾਦ ਦੇਖਣ ਲਈ ਫ੍ਰੀ ਸੈਂਪਲ ਵੀ ਉਪਲੱਬਧ ਕਰਵਾਏ ਜਾਂਦੇ ਹਨ।ਸਲਫਰ ਯੁਕਤ ਖੰਡ ਦੀ ਜਗਾ ਕੁਦਰਤੀ ਤਰੀਕੇ ਨਾਲ ਤਿਆਰ ਗੁੜ ਅਤੇ ਸ਼ੱਕਰ ਦਾ ਇਸਤੇਮਾਲ ਕਰਨਾ ਕੁਦਰਤੀ ਮਸਾਲੇ ਆਦਿ ਵਰਤਦੇ ਹੋਏ ਉਤਪਾਦ ਦੀ ਸ਼ੁੱਧਤਾ ਕਾਇਮ ਰੱਖੀ ਗਈ ਹੈ।
ਗੁਨਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਦਿਲਬੀਰ ਫਾਊਂਡੇਸ਼ਨ ਵਲੋਂ ਦਿਤਾ ਗਿਆ ਨਾਅਰਾ ਮੇਰੇ ਭੋਜਨ ਵਿੱਚ ਹੋਰ ਜਹਿਰ ਨਹੀਂ (‘ਂੋ ੰੋਰੲ ਫੋਸਿੋਨ ਨਿ ੰੇ ਢੋੋਦ’) ਲੋਕਾਂ ਵਿਚ ਸੂੱਧ ਅਤੇ ਕੁਦਰਤੀ ਭੋਜਨ ਖਾਣ ਦੀ ਬਹੁਤ ਜਿਆਦਾ ਜਾਗਰੂਕਤਾ ਲਿਆ ਰਿਹਾ ਹੈ, ਪਰ ਅਜੇ ਵੀ ਇਸ ਨੂੰ ਹੋਰ ਹੁੰਗਾਰਾ ਦੇਣ ਦੀ ਲੋੜ ਹੈ।ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਇੱ ਐਸਾ ਅਣਵਰਤਿਆ ਖੇਤਰ ਹੈ ਜੋ ਛੋਟੀ ਕਿਸਾਨੀ ਦੀ ਆਰਥਿਕਤਾ ਨੂੰ ਬਹੁਤ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ ਅਤੇ ਇਸ ਨਾਲ ਭਵਿੱਖ ਵਿੱਚ ਬਹੁਤ ਵੱਡੇ ਪੱਧਰ `ਤੇ ਫਾਇਦਾ ਲਿਆ ਜਾ ਸਕਦਾ ਹੈ।ਉਨਾਂ ਹੋਰ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਗੋਸ਼ਟੀਆਂ ਅਤੇ ਗਾਹਕ ਨਾਲ ਵਿਚਾਰ ਚਰਚਾ ਕਾਮਯਾਬੀ ਵੱਲ ਵੱਧਦੇ ਕਦਮ ਹਨ।ਉਹ ਪੰਜਾਬੀ ਪਰਿਵਾਰਾਂ ਦੀ ਚੰਗੀ ਸਿਹਤ ਤੇ ਕੁਦਰਤੀ ਖੇਤੀ ਉਤਪਾਦਾਂ ਲਈ ਆਪਣੇ ਯਤਨ ਹੋਰ ਅੱਗੇ ਵਧਾਉਂਦੇ ਰਹਿਣਗੇ।
Check Also
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ
ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …
Punjab Post Daily Online Newspaper & Print Media